ਨਵੀਂ ਦਿੱਲੀ— ਆਈ. ਪੀ. ਐੱਲ. 2019 ਦੇ ਲਈ ਕੁਝ ਭਾਰਤੀ ਖਿਡਾਰੀਆਂ ਦੇ ਬੇਸ ਪ੍ਰਾਈਜ਼ ਸਾਹਮਣੇ ਆਏ ਹਨ। ਪਿਛਲਾ ਸੀਜ਼ਨ ਕਿੰਗਸ ਇਲੈਵਨ ਪੰਜਾਬ ਵਲੋਂ ਖੇਡਣ ਵਾਲੇ 'ਸਿੰਕਸਰ ਕਿੰਗ' ਯੁਵਰਾਜ ਸਿੰਘ ਦਾ ਬੇਸ ਪ੍ਰਾਈਜ਼ 1 ਕਰੋੜ ਰੱਖਿਆ ਗਿਆ ਹੈ। ਪਿਛਲੇ ਸੀਜ਼ਨ 'ਚ 2 ਕਰੋੜ ਸੀ। 1 ਕਰੋੜ ਘੱਟ ਹੋਣ ਨਾਲ ਇਹ ਵੀ ਲੱਗਣ ਲੱਗਾ ਹੈ ਕਿ ਫ੍ਰੇਂਚਾਈਜ਼ਿਆਂ 'ਚ ਯੁਵਰਾਜ ਨੂੰ ਖਰੀਦਣ ਦੀ ਦਿਲਚਸਪੀ ਘੱਟ ਹੋ ਗਈ ਹੈ। ਪਿਛਲੇ ਸੀਜ਼ਨ 'ਚ ਵੀ ਪ੍ਰਿਟੀ ਜ਼ਿੰਟਾ ਨੇ ਆਖਰੀ ਸਮੇਂ ਯੁਵਰਾਜ ਨੂੰ ਉਸਦੇ ਬੇਸ ਪ੍ਰਾਈਜ਼ 'ਤੇ ਹੀ ਖਰੀਦਿਆ ਸੀ।

ਕਦੀ ਲੱਗਦੀ ਸੀ ਸਭ ਤੋਂ ਵੱਧ ਬੋਲੀ
ਯੁਵਰਾਜ ਵਧਦੀ ਉਮਰ ਦੇ ਨਾਲ ਮੈਦਾਨ 'ਤੇ ਜਲਵਾ ਨਹੀਂ ਦਿਖਾ ਰਹੇ। ਕਦੀ ਇਸ ਤਰ੍ਹਾਂ ਦਾ ਵੀ ਸਮਾਂ ਸੀ ਜਦੋ ਉਸਦੀ ਸਭ ਤੋਂ ਜ਼ਿਆਦਾ ਕੀਮਤ ਲੱਗਦੀ ਸੀ। 2014 'ਚ ਆਰ. ਸੀ. ਬੀ. ਨੇ 14 ਕਰੋੜ 'ਚ ਤੇ 2015 'ਚ 16 ਕਰੋੜ 'ਚ ਦਿੱਲੀ ਡੇਅਰਡੇਵਿਲਸ ਨੇ ਖਰੀਦਿਆ ਸੀ ਪਰ ਪਿਛਲੇ 3 ਸੀਜ਼ਨ ਤੋਂ ਕਿਸੇ ਵੀ ਫ੍ਰੇਂਚਾਈਜ਼ੀ ਨੇ ਇਸ 'ਤੇ ਜ਼ਿਆਦਾ ਖਰਚ ਕਰਨ ਦੀ ਦਿਲਚਸਪੀ ਨਹੀਂ ਦਿਖਾਈ।

ਉਨਾਦਕਟ ਦਾ ਬੇਸ ਪ੍ਰਾਈਜ਼ ਸਭ ਤੋਂ ਜ਼ਿਆਦਾ
ਭਾਰਤੀ ਖਿਡਾਰੀਆਂ ਵਲੋਂ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਦਾ ਬੇਸ ਪ੍ਰਾਈਜ਼ ਸਭ ਤੋਂ ਜ਼ਿਆਦਾ ਹੈ। ਉਸਦਾ ਬੇਸ ਪ੍ਰਾਈਜ਼ 1.5 ਕਰੋੜ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੇ ਆਈ. ਪੀ. ਐੱਲ. ਨੀਲਾਮੀ 'ਚ ਵੀ ਉਨਾਦਕਟ ਨੂੰ ਸਭ ਤੋਂ ਜ਼ਿਆਦਾ ਪੈਸੇ ਮਿਲੇ ਸਨ ਤੇ ਉਹ ਸਭ ਤੋਂ ਮਹਿੰਗੇ ਭਾਰਤੀ ਗੇਂਦਬਾਜ਼ ਬਣੇ ਸਨ।
ਬਾਕੀ ਭਾਰਤੀ ਖਿਡਾਰੀਆਂ ਦਾ ਬੇਸ ਪ੍ਰਾਈਜ਼
ਮੁਹੰਮਦ ਸ਼ਮੀ — 1 ਕਰੋੜ
ਅਸ਼ਰ ਪਟੇਲ — 1 ਕਰੋੜ
ਰਿਧੀਮਾਨ ਸਾਹਾ— 1 ਕਰੋੜ
ਇਸ਼ਾਂਤ ਸ਼ਰਮਾ — 75 ਲੱਖ
ਸਰਫਰਾਜ ਅਹਿਮਦ — 20 ਲੱਖ

ਹੋਰ ਖਿਡਾਰੀਆਂ ਦਾ
ਡੇਲ ਸਟੇਨ — 1.5 ਕਰੋੜ
ਸੈਮ ਕਰੇਨ — 2 ਕਰੋੜ
ਕੋਰੀ ਐਂਡਰਸਨ — 2 ਕਰੋੜ
ਕੋਲਿਨ ਇੰਗ੍ਰਾਮ — 2 ਕਰੋੜ
ਐਂਜੋਲੋ ਮੈਥਿਊ — 2 ਕਰੋੜ
ਲਸਿਥ ਮਲਿੰਗਾ — 2 ਕਰੋੜ
ਸ਼ਾਨ ਮਾਰਸ਼ — 2 ਕਰੋੜ
ਬ੍ਰੈਂਡਨ ਮੈੱਕਲਮ — 2 ਕਰੋੜ
ਡਾਰਸੀ ਸ਼ਾਟ — 2 ਕਰੋੜ
ਕ੍ਰਿਸ ਵੋਕਸ — 2 ਕਰੋੜ
ਪ੍ਰੋ ਕਬੱਡੀ ਲੀਗ : ਹਰਿਆਣਾ ਦੀ ਬੰਗਾਲ 'ਤੇ ਰੋਮਾਂਚਕ ਜਿੱਤ
NEXT STORY