ਸਪੋਰਟਸ ਡੈੱਕਸ— ਸੋਮਵਾਰ ਨੂੰ ਇੰਗਲੈਂਡ ਨੇ 3 ਮੈਚਾਂ ਦੀ ਟੀ-20 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੁਕਾਬਲੇ 'ਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ 41 ਦੌੜਾਂ ਨਾਲ ਹਰਾ ਦਿੱਤਾ। ਇਸ ਮੈਚ 'ਚ ਸਮ੍ਰਿਤੀ ਮੰਧਾਨਾ ਕੋਈ ਖਾਸ ਕਮਾਲ ਨਹੀਂ ਦਿਖਾ ਸਕੀ ਤੇ ਸਿਰਫ 2 ਦੌੜਾਂ ਬਣਾ ਕੇ ਆਊਟ ਹੋ ਗਈ ਪਰ ਇਸ ਦੇ ਬਾਵਜੂਦ ਵੀ ਮੰਧਾਨਾ ਨੇ ਵੱਡਾ ਰਿਕਾਰਡ ਆਪਣੇ ਨਾਂ ਕਰਦੇ ਹੋਏ ਸੁਰੇਸ਼ ਰੈਨਾ ਨੂੰ ਪਿੱਛੇ ਛੱਡ ਦਿੱਤਾ ਹੈ।

ਗੁਹਾਟੀ ਦੇ ਬਾਰਸਾਪਾਰਾ ਸਟੇਡੀਅਮ 'ਚ ਉਤਰਦਿਆ ਹੀ ਮੰਧਾਨਾ ਟੀ-20 ਇੰਟਰਨੈਸ਼ਨਲ 'ਚ ਖੇਡਣ ਵਾਲੀ ਸਭ ਤੋਂ ਯੁਵਾ ਭਾਰਤੀ ਟੀ-20 ਕਪਤਾਨ ਬਣ ਗਈ ਹੈ। ਉਨ੍ਹਾਂ ਨੇ ਇਸ ਨੂੰ 22 ਸਾਲ 229 ਦਿਨ ਦੀ ਉਮਰ 'ਚ ਕੀਤਾ। ਇਸ ਤੋਂ ਪਹਿਲਾਂ ਟੀ-20 ਇੰਟਰਨੈਸ਼ਨਲ 'ਚ ਇਹ ਰਿਕਾਰਡ ਸੁਰੇਸ਼ ਰੈਨਾ ਦੇ ਨਾਂ ਸੀ, ਜਿਨ੍ਹਾਂ ਨੇ 2010 'ਚ 23 ਸਾਲ 197 ਦਿਨ ਦੀ ਉਮਰ 'ਚ ਭਾਰਤੀ ਟੀਮ ਵਲੋਂ ਕਪਤਾਨੀ ਕਰਦੇ ਹੋਏ ਪਹਿਲਾ ਟੀ-20 ਇੰਟਰਨੈਸ਼ਨਲ ਖੇਡਿਆ ਸੀ। ਦੂਜੇ ਪਾਸੇ ਮਹਿਲਾ ਕ੍ਰਿਕਟਰਸ ਦੀ ਗੱਲ ਕਰੀਏ ਤਾਂ ਹਰਮਨਪ੍ਰੀਤ ਕੌਰ ਨੇ 23 ਸਾਲ 237 ਦਿਨ ਦੀ ਉਮਰ 'ਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਮਾਨ ਸੰਭਾਲੀ ਸੀ।

ਜ਼ਿਕਰਯੋਗ ਹੈ ਕਿ ਹਰਮਨਪ੍ਰੀਤ ਕੌਰ ਦੇ ਸੱਟ ਲੱਗਣ ਕਾਰਨ ਇੰਗਲੈਂਡ ਵਿਰੁੱਧ 3 ਮੈਚਾਂ ਦੀ ਟੀ-20 ਸੀਰੀਜ਼ 'ਚ ਸਮ੍ਰਿਤੀ ਮੰਧਾਨਾ ਨੂੰ ਕਪਤਾਨੀ ਕਰਨ ਦਾ ਮੌਕਾ ਮਿਲਿਆ ਹੈ।
ਵਿਸ਼ਾਲ ਸਨੂਕਰ ਟੂਰਨਾਮੈਂਟ ਦੇ ਅਗਲੇ ਦੌਰ 'ਚ
NEXT STORY