ਦੋਹਾ - ਭਾਰਤ ਦੀ ਮਨਿਕਾ ਬੱਤਰਾ ਤੇ ਅਰਚਨਾ ਕਾਮਤ ਦੀ ਜੋੜੀ ਨੇ ਡਬਲਯੂ. ਟੀ. ਟੀ. ਸਟਾਰ ਕੰਟੈਂਡਰ ਦੋਹਾ-2022 ਦੇ ਵੂਮੈਨ ਡਬਲਜ਼ ਸੈਮੀਫਾਈਨਲ ’ਚ ਲਿ ਯੁ ਝੁਨ ਤੇ ਚੇਨ ਆਈ ਚਿੰਗ ਦੀ ਜੋੜੀ ਤੋਂ ਹਾਰਨ ਦੇ ਬਾਅਦ ਕਾਂਸੀ ਦੇ ਤਮਗੇ ਨਾਲ ਸਬਰ ਕੀਤਾ। ਭਾਰਤ ਦੀ ਟਾਪ ਰੈਂਕਿੰਗ ਦੀ ਜੋੜੀ ਮੰਗਲਵਾਰ ਨੂੰ ਵਿਖਾਈ ਫ਼ਾਰਮ ਨਹੀਂ ਦੁਹਰਾ ਸਕੀ ਤੇ ਲਿ-ਚੇਂਗ ਦੀ ਜੋੜੀ ਤੋਂ 8-11, 6-11, 7-11 ਨਾਲ ਹਾਰ ਗਈ। ਮਨਿਕਾ ਤੇ ਅਰਚਨਾ ਦੀ ਛੇਵੀਂ ਰੈਂਕਿੰਗ ਦੀ ਜੋੜੀ ਨੇ ਪਹਿਲੀ ਗੇਮ ’ਚ ਚੰਗਾ ਪ੍ਰਦਰਸ਼ਨ ਕੀਤਾ, ਜਿਸ ਨਾਲ ਚੀਨੀ ਤਾਇਪੇ ਦੀ ਜੋੜੀ ਨੂੰ ਇਸ ਨੂੰ ਆਪਣੇ ਨਾਂ ਕਰਨ ’ਚ ਥੋੜ੍ਹਾ ਸਮਾਂ ਲੱਗਾ।
ਇਹ ਖ਼ਬਰ ਪੜ੍ਹੋ- ਪੁਰਤਗਾਲ ਨੇ ਕੀਤਾ ਕੁਆਲੀਫਾਈ, ਰੋਨਾਲਡੋ ਨੂੰ ਮਿਲਿਆ ਫੀਫਾ ਵਿਸ਼ਵ ਕੱਪ ਜਿੱਤਣ ਦਾ ਇਕ ਹੋਰ ਮੌਕਾ
ਹਾਲਾਂਕਿ ਇਕ ਵਾਰ ਭਾਰਤੀ ਜੋੜੀ ਨੂੰ ਸਮਝਣ ਤੋਂ ਬਾਅਦ ਲਿ-ਚੇਂਗ ਦੀ ਜੋ ਨੂੰ ਦੂਜੇ ਤੇ ਤੀਸਰੇ ਗੇਮ ’ਚ ਪਛਾੜਨ ’ਚ ਜ਼ਰਾ ਵੀ ਸਮਾਂ ਨਹੀਂ ਲੱਗਾ। ਜੀ. ਸਾਥਿਆਨ ਤੇ ਮਨਿਕਾ ਦੋਵਾਂ ਆਪਣੇ ਸਿੰਗਲ ਦੇ ਪ੍ਰੀ-ਕੁਆਰਟਰ ਫਾਈਨਲ ’ਚ ਹਾਰ ਗਏ ਸਨ, ਜਿਸ ਨਾਲ ਭਾਰਤ ਦਾ ਸਟਾਰ ਕੰਟੈਂਡਰ ਮੁਕਾਬਲੇ ’ਚ ਅਭਿਆਨ ਖਤਮ ਹੋ ਗਿਆ। ਸਾਥਿਆਨ ਨੂੰ ਪੁਰਸ਼ ਸਿੰਗਲ ਪ੍ਰੀ-ਕੁਆਰਟਰ ਫਾਈਨਲ ’ਚ ਸਵੀਡਨ ਦੇ ਕ੍ਰਿਸਟੀਅਨ ਕਾਰਲਸਨ ਤੋਂ 8-11, 6-11, 7-11 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮਨਿਕਾ (48ਵੀਂ ਰੈਂਕਿੰਗ) ਵੀ ਮਹਿਲਾ ਸਿੰਗਲ ਦੇ ਪ੍ਰੀ-ਕੁਆਰਟਰ ਫਾਈਨਲ ’ਚ ਜਰਮਨੀ ਦੀ ਯਿੰਗ ਹਾਨ (17ਵੀਂ ਰੈਂਕਿੰਗ) ਤੋਂ ਆਸਾਨੀ ਨਾਲ ਹਾਰ ਗਈ। ਹਾਨ ਨੇ ਭਾਰਤੀ ਖਿਡਾਰੀ ਨੂੰ 11-5, 11-2, 11-4 ਨਾਲ ਮਾਤ ਦਿੱਤੀ।
ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਦਿੱਗਜ ਕ੍ਰਿਕਟਰ ਵਾਰਨ ਨੂੰ ਦਿੱਤੀ ਅੰਤਿਮ ਵਿਦਾਈ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
FIH ਪ੍ਰੋ-ਲੀਗ : ਭਾਰਤ ਨੇ ਰੋਹਿਦਾਸ ਨੂੰ ਕਪਤਾਨ ਬਰਕਰਾਰ ਰੱਖਿਆ, ਨੀਲਮ ਦੀ ਵਾਪਸੀ
NEXT STORY