ਆਈਲੇਟ (ਸੇਂਟ ਲੂਸੀਆ)– ਆਸਟ੍ਰੇਲੀਆ ਦੇ ਚੋਟੀ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੇ ਜੋਸ਼ ਹੇਜ਼ਲਵੁਡ ਦੀ ਟਿੱਪਣੀ ਨੂੰ ਗੰਭੀਰ ਨਾ ਦੱਸਦੇ ਹੋਏ ਕਿਹਾ ਕਿ ਉਹ ਇੰਗਲੈਂਡ ਨੂੰ ਮੌਜੂਦਾ ਟੀ-20 ਵਿਸ਼ਵ ਕੱਪ ਵਿਚੋਂ ਬਾਹਰ ਕਰਨ ਲਈ ਆਪਣੀ ਨੈੱਟ ਰਨ ਰੇਟ ਵਿਚ ਹੇਰ-ਫੇਰ ਕਰਨ ਦੀ ਕਦੇ ਕੋਸ਼ਿਸ਼ ਨਹੀਂ ਕਰੇਗਾ ਕਿਉਂਕਿ ਇਹ ‘ਕ੍ਰਿਕਟ ਦੀ ਭਾਵਨਾ ਦੇ ਵਿਰੁੱਧ’ ਹੋਵੇਗਾ।
ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁਡ ਨੇ ਇਹ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਸੀ ਕਿ ਜੇਕਰ ਸਕਾਟਲੈਂਡ ਵਿਰੁੱਧ ਆਪਣੇ ਆਗਾਮੀ ਗਰੁੱਪ-ਬੀ ਮੈਚ ਵਿਚ ਅਜਿਹਾ ਮੌਕਾ ਮਿਲਿਆ ਤਾਂ ਆਸਟ੍ਰੇਲੀਅਨ ਟੀਮ ਇੰਗਲੈਂਡ ਨੂੰ ਟੂਰਨਾਮੈਂਟ ਵਿਚੋਂ ਬਾਹਰ ਕਰਨ ਦੀ ਕੋਸ਼ਿਸ਼ ਕਰੇਗੀ।
ਕਮਿੰਸ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਖੇਡਣ ਲਈ ਮੈਦਾਨ ’ਚ ਉਤਰਦੇ ਹੋ ਤਾਂ ਤੁਸੀਂ ਹਰ ਵਾਰ ਆਪਣੀ ਸਰਵਸ੍ਰੇਸ਼ਠ ਕੋਸ਼ਿਸ਼ ਕਰਦੇ ਹੋ ਤੇ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਇਹ ਸ਼ਾਇਦ ਕ੍ਰਿਕਟ ਦੀ ਭਾਵਨਾ ਦੇ ਵਿਰੁੱਧ ਹੈ। ਅਸੀਂ ਅਸਲੀਅਤ ਵਿਚ ਜ਼ਿਆਦਾ ਗਹਿਰਾਈ ਨਾਲ ਨਹੀਂ ਸੋਚਿਆ ਹੈ ਕਿਉਂਕਿ ਇਸ ਦੇ (ਰਨ ਰੇਟ ਵਿਚ ਹੇਰ-ਫੇਰ) ਬਾਰੇ ਵਿਚ ਕਦੇ ਚਰਚਾ ਨਹੀਂ ਹੋਈ।’’
ਕਮਿੰਸ ਨੇ ਕਿਹਾ ਕਿ ਉਸ ਨੇ ਹੇਜ਼ਲਵੁੱਡ ਦੀਆਂ ਟਿੱਪਣੀਆਂ ਦੇ ਬਾਰੇ ਵਿਚ ਉਸ ਨਾਲ ਗੱਲ ਕੀਤੀ ਸੀ ਤੇ ਕਿਹਾ ਕਿ ਨੈੱਟ ਰਨ ਰੇਟ ਦੇ ਬਾਰੇ ਵਿਚ ਵਿਚਾਰ ਕਦੇ ਕਿਸੇ ਦੇ ਦਿਮਾਗ ਵਿਚ ਨਹੀਂ ਆਇਆ।
ਪ੍ਰਣਯ ਦੀ ਹਾਰ ਨਾਲ ਆਸਟ੍ਰੇਲੀਅਨ ਓਪਨ ’ਚ ਭਾਰਤੀ ਚੁਣੌਤੀ ਖਤਮ
NEXT STORY