ਨਵੀਂ ਦਿੱਲੀ : ਮਨੀਸ਼ ਸੁਰੇਸ਼ ਕੁਮਾਰ ਤੇ ਵੈਦੇਹੀ ਚੌਧਰੀ ਨੇ ਐਤਵਾਰ ਨੂੰ ਇੱਥੇ ਫੇਨੇਸਟਾ ਓਪਨ ਰਾਸ਼ਟਰੀ ਟੈਨਿਸ ਚੈਂਪੀਅਨਸ਼ਿਪ 'ਚ ਲੜੀਵਾਰ ਪੁਰਸ਼ ਤੇ ਮਹਿਲਾ ਵਰਗ ਦੀ ਟਰਾਫੀ ਜਿੱਤ ਲਈ। ਡੀਐੱਲਟੀਏ ਕੰਪਲੈਕਸ 'ਚ ਵੈਦੇਹੀ ਤੇ ਮਨੀਸ਼ ਨੇ ਇਕਤਰਫਾ ਜਿੱਤ ਦਰਜ ਕੀਤੀ। ਵੈਦੇਹੀ ਨੇ ਸਾਈ ਸਮਹਿਤਾ ਨੂੰ 6-2, 6-0 ਨਾਲ ਹਰਾਇਆ। ਸਾਈ ਸਮਹਿਤਾ ਲਈ ਇਹ ਨਿਰਾਸ਼ਾਨਜਕ ਪ੍ਰਦਰਸ਼ਨ ਰਿਹਾ।
ਵੈਦੇਹੀ ਨੇ ਕਿਹਾ, 'ਇਹ ਮੇਰੀ ਪਹਿਲੀ ਫੇਨੇਸਟਾ ਓਪਨ ਟਰਾਫੀ ਹੈ ਤੇ ਮੈਂ ਬੇਹੱਦ ਖੁਸ਼ ਹਾਂ।' ਪੁਰਸ਼ ਫਾਈਨਲ 'ਚ ਮਨੀਸ਼ ਨੂੰ ਵੀ ਦਿਗਵਿਜੇ ਪ੍ਰਤਾਪ ਸਿੰਘ ਵਿਰੁੱਧ 6-2, 6-3 ਦੀ ਜਿੱਤ ਦੌਰਾਨ ਸਖ਼ਤ ਮੁਕਾਬਲਾ ਕਰਨਾ ਪਿਆ। ਲੜਕਿਆਂ ਦੇ ਅੰਡਰ-18 ਫਾਈਨਲ 'ਚ ਡੈਨਿਮ ਯਾਦਵ ਨੇ ਅਮਨ ਦਾਹੀਆ ਨੂੰ 7-6 (7/2) 6-4 ਨਾਲ ਹਰਾ ਕੇ ਟਰਾਫੀ ਆਪਣੇ ਨਾਂ ਕੀਤੀ। ਦੂਜੇ ਪਾਸੇ ਲੜਕੀਆਂ ਦੇ ਅੰਡਰ-18 ਫਾਈਨਲ 'ਚ ਮਧੁਰਿਮਾ ਸਾਵੰਤ ਨੇ ਸੁਹਿਤਾ ਮੁਰਾਰੀ ਵਿਰੁੱਧ 6-3, 6-2 ਦੀ ਆਸਾਨ ਜਿੱਤ ਦਰਜ ਕੀਤੀ।
ਸੈਨ ਡਿਏਗੋ ਓਪਨ : ਇਗਾ ਸਵੀਆਟੇਕ ਨੇ ਡੋਨਾ ਵੈਨਿਕ ਨੂੰ ਹਰਾ ਕੇ ਜਿੱਤਿਆ ਖਿਤਾਬ
NEXT STORY