ਨਵੀਂ ਦਿੱਲੀ : ਯੁਵਾ ਸਟ੍ਰਾਈਕਰ ਮਨੀਸ਼ਾ ਕਲਿਆਣ ਯੂਏਫਾ ਮਹਿਲਾ ਚੈਂਪੀਅਨਜ਼ ਲੀਗ ਵਿੱਚ ਖੇਡਣ ਵਾਲੀ ਪਹਿਲੀ ਭਾਰਤੀ ਫੁੱਟਬਾਲਰ ਬਣ ਗਈ ਹੈ ਜਿਸ ਨੇ ਸਾਈਪ੍ਰਸ ਵਿੱਚ ਯੂਰਪੀਅਨ ਕਲੱਬ ਟੂਰਨਾਮੈਂਟ ਵਿੱਚ ਅਪੋਲੋ ਲੇਡੀਜ਼ ਐਫਸੀ ਲਈ ਡੈਬਿਊ ਕੀਤਾ। ਕਲਿਆਣ 60ਵੇਂ ਮਿੰਟ 'ਚ ਸਾਈਪ੍ਰਸ ਦੀ ਮਾਰੀਲੇਨਾ ਜਾਰਜਿਓ ਦੀ ਥਾਂ ਮੈਦਾਨ 'ਤੇ ਉਤਰੀ। ਅਪੋਲੋ ਲੇਡੀਜ਼ ਐਫਸੀ ਨੇ ਲਾਤਵੀਆ ਦੇ ਚੋਟੀ ਦੇ ਕਲੱਬ ਐਸ. ਐਫ. ਕੇ. ਰੀਗਾ ਨੂੰ 3-0 ਨਾਲ ਹਰਾਇਆ।
20 ਸਾਲਾ ਕਲਿਆਣ ਕਿਸੇ ਵਿਦੇਸ਼ੀ ਕਲੱਬ ਨਾਲ ਕਰਾਰ ਕਰਨ ਵਾਲੀ ਚੌਥੀ ਭਾਰਤੀ ਮਹਿਲਾ ਹੈ। ਉਸਨੇ ਭਾਰਤੀ ਮਹਿਲਾ ਲੀਗ ਵਿੱਚ ਰਾਸ਼ਟਰੀ ਟੀਮ ਅਤੇ ਗੋਕੁਲਮ ਕੇਰਲ ਲਈ ਵਧੀਆ ਪ੍ਰਦਰਸ਼ਨ ਕੀਤਾ। ਉਸ ਨੂੰ 2021-22 ਵਿੱਚ ਏ. ਆਈ. ਐਫ. ਐਫ. ਦੀ ਸਰਬੋਤਮ ਮਹਿਲਾ ਫੁਟਬਾਲਰ ਵੀ ਚੁਣਿਆ ਗਿਆ ਸੀ। ਕਲਿਆਣ ਨੇ ਬ੍ਰਾਜ਼ੀਲ 'ਚ ਹੀ ਇਕ ਅੰਤਰਰਾਸ਼ਟਰੀ ਦੋਸਤਾਨਾ ਮੈਚ 'ਚ ਬ੍ਰਾਜ਼ੀਲ ਖਿਲਾਫ ਗੋਲ ਕਰਕੇ ਸੁਰਖੀਆਂ ਬਟੋਰੀਆਂ ਸਨ। ਹੁਣ ਅਪੋਲੋ ਟੀਮ ਦਾ ਸਾਹਮਣਾ 21 ਅਗਸਤ ਨੂੰ ਐਫ. ਸੀ. ਜ਼ਿਊਰਿਖ ਨਾਲ ਹੋਵੇਗਾ।
ਕ੍ਰਿਕਟ ਦੇ ਮੈਦਾਨ 'ਚ ਮੁੜ ਆਹਮੋ-ਸਾਹਮਣੇ ਹੋਣਗੇ ਭਾਰਤ-ਪਾਕਿ, ਜਾਣੋ ਕਦੋਂ ਤੇ ਕਿੱਥੇ ਹੋਵੇਗਾ ਮੁਕਾਬਲਾ
NEXT STORY