ਨਵੀਂ ਦਿੱਲੀ (ਬਿਊਰੋ)— ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਟੀਮ ਦੀਆਂ ਨਜ਼ਰਾਂ ਅਗਲੇ ਮਹੀਨੇ ਹੋਣ ਵਾਲੇ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗੇ ਤੋਂ ਘੱਟ 'ਤੇ ਨਹੀਂ ਟਿੱਕੀ ਹੈ ਕਿਉਂਕਿ ਪਿਛਲੇ ਦੋ ਟੂਰਨਾਮੈਂਟਾਂ 'ਚ ਟੀਮ ਚਾਂਦੀ ਦੇ ਤਮਗੇ ਹੀ ਜਿੱਤ ਸਕੀ ਸੀ।
ਮਨਪ੍ਰੀਤ ਨੇ ਮੰਗਲਵਾਰ ਨੂੰ ਟੀਮ ਦੇ ਨਾਲ ਗੋਲਡ ਕੋਸਟ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਉਪਰੋਕਤ ਗੱਲ ਕਹੀ। ਇਸ 25 ਸਾਲਾ ਮਿਡਫੀਲਡਰ ਨੇ ਕਿਹਾ, ''ਟੀਮ ਸਖਤ ਤਿਆਰੀ ਕੈਂਪ ਤੋਂ ਗੁਜ਼ਰੀ ਹੈ ਜਿਸ 'ਚ ਖਾਸ ਖੇਤਰਾਂ 'ਤੇ ਗੌਰ ਕੀਤਾ ਗਿਆ ਜਿਸ 'ਚ ਸੁਧਾਰ ਦੀ ਜ਼ਰੂਰਤ ਹੈ।'' ਭਾਰਤ ਦੀ ਪੁਰਸ਼ ਹਾਕੀ ਟੀਮ ਨੂੰ ਪੂਲ ਬੀ 'ਚ ਪਾਕਿਸਤਾਨ, ਮਲੇਸ਼ੀਆ, ਵੇਲਸ ਅਤੇ ਇੰਗਲੈਂਡ ਦੇ ਨਾਲ ਰਖਿਆ ਗਿਆ ਹੈ। ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ 7 ਅਪ੍ਰੈਲ ਨੂੰ ਰਵਾਇਤੀ ਮੁਕਾਬਲੇਬਾਜ਼ ਪਾਕਿਸਤਾਨ ਦੇ ਖਿਲਾਫ ਕਰੇਗੀ।
ਰਾਜਸਥਾਨ ਦਾ ਕਪਤਾਨ ਬਣ ਕੇ ਉਤਸ਼ਾਹਿਤ ਹਾਂ : ਰਹਾਨੇ
NEXT STORY