ਮੁੰਬਈ (ਬਿਊਰੋ)— ਆਈ. ਪੀ. ਐੱਲ. ਦੇ 11ਵੇਂ ਸੈਸ਼ਨ 'ਚ ਰਾਜਸਥਾਨ ਰਾਇਲਜ਼ ਦੇ ਕਪਤਾਨ ਬਣਾਏ ਗਏ ਅਜਿੰਕਯ ਰਹਾਨੇ ਨੇ ਨਵੀਂ ਭੂਮਿਕਾ ਮਿਲਣ 'ਤੇ ਖੁਸ਼ੀ ਜ਼ਾਹਿਰ ਕੀਤੀ ਹੈ।
ਆਸਟਰੇਲੀਆ ਦੇ ਕਪਤਾਨ ਸਟੀਵ ਸਮਿਥ ਦੇ ਗੇਂਦ ਨਾਲ ਛੇੜਖਾਨੀ ਦੇ ਮਾਮਲੇ 'ਚ ਦੋਸ਼ੀ ਪਾਏ ਜਾਣ ਤੋਂ ਬਾਅਦ ਉਹ ਰਾਜਸਥਾਨ ਦੀ ਕਪਤਾਨੀ ਤੋਂ ਹਟ ਗਿਆ ਹੈ, ਅਜਿਹੀ ਹਾਲਤ 'ਚ ਰਹਾਨੇ ਨੂੰ ਟੀਮ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਗਿਆ ਹੈ। ਸਮਿਥ ਨੂੰ ਦੱਖਣੀ ਅਫਰੀਕਾ ਵਿਰੁੱਧ ਕੇਪਟਾਊਨ 'ਚ ਟੈਸਟ ਸੀਰੀਜ਼ ਦੇ ਤੀਜੇ ਮੈਚ ਵਿਚ ਬਾਲ ਟੈਂਪਰਿੰਗ ਦੇ ਮਾਮਲੇ 'ਚ ਦੋਸ਼ੀ ਪਾਇਆ ਗਿਆ ਹੈ, ਜਿਸ ਨਾਲ ਉਸ ਨੂੰ ਰਾਸ਼ਟਰੀ ਟੀਮ ਦੀ ਕਪਤਾਨੀ ਵੀ ਗੁਆਉਣੀ ਪਈ ਹੈ। ਉਥੇ ਹੀ ਇਸ ਮਾਮਲੇ 'ਚ ਕ੍ਰਿਕਟ ਆਸਟਰੇਲੀਆ (ਸੀ. ਏ.) ਦੀ ਜਾਂਚ ਕਾਰਨ ਉਸ ਦੇ ਆਈ. ਪੀ. ਐੱਲ. ਵਿਚ ਇਸ ਸਾਲ ਖੇਡਣ 'ਤੇ ਵੀ ਸਥਿਤੀ ਸ਼ੱਕੀ ਬਣੀ ਹਈ ਹੈ।
ਸਮਿਥ ਦੀ ਜਗ੍ਹਾ ਕਪਤਾਨ ਨਿਯੁਕਤ ਕੀਤੇ ਗਏ ਰਹਾਨੇ ਨੇ ਰਾਜਸਥਾਨ ਦੀ ਅਗਵਾਈ ਮਿਲਣ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਮੰਗਲਵਾਰ ਨੂੰ ਕਿਹਾ, ''ਮੈਂ ਬਹੁਤ ਹੀ ਉਤਸ਼ਾਹਿਤ ਹਾਂ ਕਿ ਟੀਮ ਦੀ ਕਪਤਾਨੀ ਕਰਨ ਦਾ ਮੌਕਾ ਮਿਲਿਆ। ਮੈਂ ਹਮੇਸ਼ਾ ਇਸ ਨੂੰ ਆਪਣੇ ਪਰਿਵਾਰ ਦੀ ਤਰ੍ਹਾਂ ਮੰਨਿਆ ਹੈ। ਮੈਂ ਰਾਜਸਥਾਨ ਦੀ ਮੈਨੇਜਮੈਂਟ ਦਾ ਭਰੋਸਾ ਦਿਖਾਉਣ ਤੇ ਮੈਨੂੰ ਇਸ ਭੂਮਿਕਾ ਲਈ ਚੁਣਨ 'ਤੇ ਧੰਨਵਾਦ ਕਰਦਾ ਹਾਂ।''
ਫੁੱਟਬਾਲਰ ਫਰਡੀਨੇਂਡ ਦੀ ਖਾਤਰ ਕੇਟ ਰਾਈਟ ਨੇ ਛੱਡਿਆ ਟੀ. ਵੀ. ਸ਼ੋਅ 'ਟੋਵੀ'
NEXT STORY