ਨਵੀਂ ਦਿੱਲੀ, (ਭਾਸ਼ਾ)– ਮਾਨਸੀ ਜੋਸ਼ੀ ਤੇ ਤੁਲਸੀਮਤੀ ਮੁਰੂਗੇਸਨ ਨੇ ਇੱਥੇ 5ਵੇਂ ਫਾਜਾ ਦੁਬਈ ਪੈਰਾ ਬੈਡਮਿੰਟਨ ਇੰਟਰਨੈਸ਼ਨਲ 2023 ਟੂਰਨਾਮੈਂਟ ਵਿਚ ਮਹਿਲਾ ਡਬਲਜ਼ ਦਾ ਸੋਨ ਤਮਗਾ ਜਿੱਤਿਆ ਜਦਕਿ ਟੋਕੀਓ ਪੈਰਾਲੰਪਿਕ ਚੈਂਪੀਅਨ ਪ੍ਰਮੋਦ ਭਗਤ ਨੇ 2 ਚਾਂਦੀ ਤਮਗੇ ਆਪਣੇ ਨਾਂ ਕੀਤੇ।
ਪ੍ਰਤੀਯੋਗਿਤਾ ਦਾ ਆਯੋਜਨ ਯੂ. ਏ. ਈ. ਵਿਚ 11 ਤੋਂ 17 ਦਸੰਬਰ ਤਕ ਕੀਤਾ ਗਿਆ। ਵਿਸ਼ਵ ਪੈਰਾ ਬੈਡਮਿੰਟਨ ਰੈਂਕਿੰਗ ਵਿਚ ਦੁਨੀਆ ਦੀ ਦੂਜੇ ਨੰਬਰ ਦੀ ਮਾਨਸੀ ਤੇ ਮੁਰੂਗੇਸਨ ਦੀ ਜੋੜੀ ਨੇ ਐੱਸ. ਐੱਲ.3 ਐੱਸ. ਯੂ.5 ਮਹਿਲਾ ਡਬਲਜ਼ ਵਰਗ ਦੇ ਫਾਈਨਲ ਵਿਚ ਲਿਆਨੀ ਰਾਤਰੀ ਓਕਤਿਲਾ ਤੇ ਖਾਲਿਮਾਤੂਸ ਸਾਦੀਆ ਦੀ ਇੰਡੋਨੇਸ਼ੀਆ ਦੀ ਜੋੜੀ ਨੂੰ 15-21, 21-14, 21-6 ਨਾਲ ਹਰਾਇਆ।
ਇਹ ਵੀ ਪੜ੍ਹੋ : 10 ਟੀਮਾਂ, 333 ਖਿਡਾਰੀ ਤੇ 77 ਸਲਾਟ, IPL ਦੇ ਅਗਲੇ ਸੈਸ਼ਨ ਲਈ ਕੱਲ੍ਹ ਹੋਵੇਗੀ ਨਿਲਾਮੀ
ਪੈਰਾ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਭਗਤ ਨੂੰ ਹਾਲਾਂਕਿ ਐੱਸ. ਐੱਲ. 3 ਪੁਰਸ਼ ਸਿੰਗਲਜ਼ ਫਾਈਨਲ ਵਿਚ ਇੰਗਲੈਂਡ ਦੇ ਡੇਨੀਅਲ ਬੇਥੇਲ ਵਿਰੁੱਧ 17-21, 18-21 ਨਾਲ ਹਾਰ ਝੱਲਣੀ ਪਈ। ਮਿਕਸਡ ਡਬਲਜ਼ ਐੱਸ. ਐੱਲ. 3-ਐੱਸ. ਯੂ.4 ਵਰਗ ’ਚ ਭਗਤ ਤੇ ਮਨੀਸ਼ਾ ਰਾਮਦਾਸ ਦੀ ਜੋੜੀ ਨੂੰ ਫਾਈਨਲ ਵਿਚ ਹਿਕਮਤ ਰਾਮਦਾਨੀ ਤੇ ਲਿਆਨੀ ਦੀ ਇੰਡੋਨੇਸ਼ੀਆਈ ਜੋੜੀ ਵਿਰੁੱਧ 14-21, 11-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਅਾ।
ਕੁਮਾਰ ਨਿਤਿਸ਼ਾ ਤੇ ਮੁਰੂਗੇਸਨ ਨੇ ਐੱਲ. ਐੱਲ. 3-ਐੱਲ. ਯੂ. 5 ਮਿਕਸਡ ਡਬਲਜ਼ ਵਰਗ ਵਿਚ ਕਾਂਸੀ ਤਮਗਾ ਜਿੱਤਿਆ। ਪੁਰਸ਼ ਐੱਸ. ਐੱਲ. 4 ਵਰਗ ਵਿਚ ਟੋਕੀਓ ਓਲੰਪਿਕ ਦੇ ਚਾਂਦੀ ਤਮਗਾ ਜੇਤੂ ਸੁਹਾਸ ਯਥਿਰਾਜ ਨੇ ਚਾਂਦੀ ਤਮਗਾ ਜਿੱਤਿਆ ਜਦਕਿ ਸੁਕਾਂਤ ਕਦਮ ਤੇ ਤਰੁਣ ਨੂੰ ਕਾਂਸੀ ਤਮਗਾ ਮਿਲਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਰਾਸ਼ਟਰੀ ਚੈਂਪੀਅਨਸ਼ਿਪ ਖੇਲੋ ਇੰਡੀਆ ਪੈਰਾ ਗੇਮਜ਼-2023 'ਚ ਪੰਜਾਬ ਦੇ ਖਿਡਾਰੀਆਂ ਨੇ 19 ਮੈਡਲ ਜਿੱਤੇ
NEXT STORY