ਜੈਤੋ, (ਰਘੂਨੰਦਨ ਪਰਾਸ਼ਰ) : ਰਾਸ਼ਟਰੀ ਚੈਂਪੀਅਨਸ਼ਿਪ 'ਖੇਲੋ ਇੰਡੀਆ ਪੈਰਾ ਗੇਮਸ-2023' 10 ਤੋਂ 17 ਦਸੰਬਰ ਤੱਕ ਦਿੱਲੀ ਵਿਖੇ ਕਰਵਾਈ ਜਾ ਰਹੀ ਹੈ। ਇਨ੍ਹਾਂ ਖੇਡਾਂ ਵਿੱਚ ਪੰਜਾਬ ਦੀਆਂ ਵੱਖ-ਵੱਖ 7 ਪੈਰਾ ਖੇਡਾਂ ਦੇ 42 ਖਿਡਾਰੀਆਂ ਨੇ ਭਾਗ ਲਿਆ। ਇਹ ਜਾਣਕਾਰੀ ਪੰਜਾਬ ਪੈਰਾ ਟੀਮ ਦੇ ਨੋਡਲ ਅਫ਼ਸਰ ਜਸਪ੍ਰੀਤ ਸਿੰਘ ਧਾਲੀਵਾਲ, ਮੈਨੇਜਰ ਪ੍ਰਮੋਦ ਧੀਰ ਜੈਤੋ, ਟੈਕਨੀਕਲ ਅਫ਼ਸਰ ਸ਼ਮਿੰਦਰ ਸਿੰਘ ਢਿੱਲੋਂ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਪੰਜਾਬ ਦੇ 20 ਖਿਡਾਰੀਆਂ ਨੇ ਤਗਮੇ ਜਿੱਤੇ, ਜਿਨ੍ਹਾਂ ਵਿੱਚ 8 ਸੋਨ, 1 ਚਾਂਦੀ ਅਤੇ 10 ਤਾਂਬੇ ਦੇ ਤਗਮੇ ਸ਼ਾਮਲ ਹਨ।
ਇਹ ਵੀ ਪੜ੍ਹੋ : ਤੁਰਕੀ 'ਚ 'ਆਊਟਸਟੈਂਡਿੰਗ ਡਿਪਲੋਮੈਟਸ ਐਵਾਰਡ' ਜਿੱਤਣ ਵਾਲੀ ਮੋਗਾ ਦੀ ਇੰਦਰਪ੍ਰੀਤ ਕੌਰ ਦੀ ਹੋਈ ਮੌਤ
ਪੰਜਾਬ ਦੇ ਐਥਲੀਟਾਂ ਨੇ ਪੈਰਾ ਪਾਵਰਲਿਫਟਿੰਗ ਵਿੱਚ ਕੁੱਲ 8 ਤਗਮੇ, ਪੈਰਾ ਬੈਡਮਿੰਟਨ ਵਿੱਚ 3 ਤਗਮੇ, ਪੈਰਾ ਅਥਲੈਟਿਕਸ ਵਿੱਚ 5 ਤਗਮੇ, ਪੈਰਾ ਟੇਬਲ ਟੈਨਿਸ ਵਿੱਚ 2 ਤਗਮੇ ਅਤੇ ਪੈਰਾ ਸ਼ੂਟਿੰਗ ਵਿੱਚ 1 ਤਗਮਾ ਜਿੱਤਿਆ ਹੈ। ਪੰਜਾਬ ਦੇ ਪੈਰਾ ਪਾਵਰ ਲਿਫਟਿੰਗ ਐਥਲੀਟਾਂ ਨੇ ਵੀ ਪੁਰਸ਼ ਅਤੇ ਮਹਿਲਾ ਦੋਵਾਂ ਵਰਗਾਂ ਵਿੱਚ ਓਵਰਆਲ ਟਰਾਫੀ ਜਿੱਤ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ। ਇਨ੍ਹਾਂ ਜੇਤੂ ਅਥਲੀਟਾਂ ਵਿਚ ਮਨਪ੍ਰੀਤ ਕੌਰ ਨੇ 41 ਕਿਲੋ ਵਰਗ ਵਿਚ ਸੋਨ ਤਗਮਾ, ਜਸਪ੍ਰੀਤ ਕੌਰ ਨੇ 45 ਕਿਲੋ ਵਰਗ ਵਿਚ ਸੋਨ ਤਗਮਾ, ਪਰਮਜੀਤ ਕੁਮਾਰ ਨੇ 49 ਕਿਲੋ ਵਰਗ ਵਿਚ ਸੋਨ ਤਗਮਾ, ਸੀਮਾ ਰਾਣੀ ਨੇ 61 ਕਿਲੋ ਵਰਗ ਵਿਚ ਸੋਨ ਤਗਮਾ, ਗੁਰਸੇਵਕ ਸਿੰਘ ਨੇ 80 ਕਿਲੋ ਵਰਗ 'ਚ ਸੋਨ ਤਗਮਾ ਜਿੱਤਿਆ।
ਮੁਹੰਮਦ ਨਦੀਮ ਨੇ 107 ਪਲੱਸ ਕਿਲੋ ਵਿੱਚ ਸੋਨ, ਕੁਲਦੀਪ ਸਿੰਘ ਸੰਧੂ ਜੈਤੋ ਨੇ 72 ਕਿਲੋ ਵਿੱਚ ਤਾਂਬੇ ਦਾ ਤਗਮਾ, ਸੁਮਨਦੀਪ ਨੇ 67 ਕਿਲੋ ਵਿੱਚ ਤਾਂਬੇ ਦਾ ਤਗਮਾ, ਪੈਰਾ ਬੈਡਮਿੰਟਨ ਐਮ.ਐਸ. ਡਬਲਯੂ.ਐਚ.-2 ਵਰਗ ਵਿੱਚ ਸੰਜੀਵ ਕੁਮਾਰ ਨੇ ਸੋਨ, ਰਾਜ ਕੁਮਾਰ ਨੇ ਐਮ.ਐਸ. SU-5, ਸ਼ਬਾਨਾ ਨੇ ਕਾਂਸੀ ਦਾ ਤਗਮਾ ਜਿੱਤਿਆ। ਸ਼ੁਭਮ ਵਧਵਾ ਨੇ ਪੈਰਾ ਟੇਬਲ ਟੈਨਿਸ ਵਿੱਚ ਸੋਨ, ਸ਼ਸ਼ੀ ਕੁਮਾਰ ਨੇ ਕਾਂਸੀ ਦਾ ਤਗਮਾ ਜਿੱਤਿਆ। ਪੈਰਾ ਅਥਲੈਟਿਕਸ ਵਿੱਚ ਵਿਵੇਕ ਸ਼ਰਮਾ ਟੀ-42 ਵਰਗ ਨੇ 100 ਮੀਟਰ ਦੌੜ ਵਿੱਚ ਚਾਂਦੀ ਦਾ ਤਗ਼ਮਾ, ਗੁਰਵੀਰ ਸਿੰਘ ਟੀ-11 ਵਰਗ ਨੇ 100 ਮੀਟਰ ਦੌੜ ਵਿੱਚ ਕਾਂਸੀ ਦਾ ਤਗ਼ਮਾ ਅਤੇ ਪਰਵੀਨ ਕੁਮਾਰ ਟੀ-36 ਵਰਗ ਨੇ 400 ਮੀਟਰ ਦੌੜ ਵਿੱਚ ਕਾਂਸੀ ਦਾ ਤਗ਼ਮਾ, ਅਨੰਨਿਆ ਬਾਂਸਲ ਨੇ ਸ਼ਾਟ ਪੁਟ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਕਾਪਰ ਮੈਡਲ ਜਸਪ੍ਰੀਤ ਕੌਰ ਕਲਰਕ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਭਾਗ ਪੰਜਾਬ ਨੇ ਐਫ52 ਵਰਗ ਵਿੱਚ ਡਿਸਕਸ ਥਰੋਅ ਵਿੱਚ ਤਾਂਬੇ ਦਾ ਤਗਮਾ ਅਤੇ ਦਲਬੀਰ ਸਿੰਘ ਨੇ 10 ਮੀਟਰ ਐਸਐਚ2ਆਰ4 ਵਰਗ ਪੈਰਾ ਸ਼ੂਟਿੰਗ ਵਿੱਚ ਤਾਂਬੇ ਦਾ ਤਗਮਾ ਜਿੱਤਿਆ।
ਇਹ ਵੀ ਪੜ੍ਹੋ : 10 ਟੀਮਾਂ, 333 ਖਿਡਾਰੀ ਤੇ 77 ਸਲਾਟ, IPL ਦੇ ਅਗਲੇ ਸੈਸ਼ਨ ਲਈ ਕੱਲ੍ਹ ਹੋਵੇਗੀ ਨਿਲਾਮੀ
ਖਿਡਾਰੀਆਂ ਦੀ ਇਸ ਪ੍ਰਾਪਤੀ 'ਤੇ ਰੁਪੇਸ਼ ਕੁਮਾਰ ਜ਼ਿਲ੍ਹਾ ਖੇਡ ਅਫ਼ਸਰ ਰੋਪੜ ਕਮ ਸੀ.ਡੀ.ਐਮ., ਪੈਰਾ ਪਾਵਰਲਿਫਟਿੰਗ ਕੋਚ ਰਜਿੰਦਰ ਸਿੰਘ ਰਹੇਲੂ ਅਰਜਨ ਐਵਾਰਡੀ, ਪੈਰਾ ਸਪੋਰਟਸ ਐਸੋਸੀਏਸ਼ਨ ਪੰਜਾਬ ਦੇ ਅਹੁਦੇਦਾਰ ਚਰਨਜੀਤ ਸਿੰਘ ਬਰਾੜ, ਦਵਿੰਦਰ ਸਿੰਘ ਤੂਫ਼ੀ ਬਰਾੜ, ਡਾ: ਰਮਨਦੀਪ ਸਿੰਘ, ਜਸਿੰਦਰ ਸਿੰਘ, ਗੁਰਪ੍ਰੀਤ ਸਿੰਘ ਧਾਲੀਵਾਲ , ਅਮਨਦੀਪ ਸਿੰਘ ਬਰਾੜ, ਜਗਰੂਪ ਸਿੰਘ ਸੂਬਾ ਬਰਾੜ, ਜਸਵੰਤ ਢਿੱਲੋਂ, ਯਾਦਵਿੰਦਰ ਕੌਰ, ਮਨਪ੍ਰੀਤ ਸੇਖੋਂ, ਜਸ ਧਾਲੀਵਾਲ, ਕੋਚ ਗਗਨਦੀਪ ਸਿੰਘ, ਡਾ: ਨਵਜੋਤ ਸਿੰਘ ਬੱਲ ਅਤੇ ਹੋਰ ਮੈਂਬਰਾਂ ਨੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ |
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਮੈਨਚੈਸਟਰ ਯੂਨਾਈਟਿਡ ਨੇ ਲਿਵਰਪੂਲ ਨੂੰ ਡਰਾਅ 'ਤੇ ਰੋਕਿਆ, ਆਰਸਨਲ ਫਿਰ ਸੂਚੀ ਵਿੱਚ ਸਿਖਰ 'ਤੇ
NEXT STORY