ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਆਗਾਮੀ ਸੈਸ਼ਨ ਲਈ ਮੰਗਲਵਾਰ ਨੂੰ ਦੁਬਈ 'ਚ ਖਿਡਾਰੀਆਂ ਦੀ ਨਿਲਾਮੀ ਹੋਵੇਗੀ। ਨਿਲਾਮੀ ਵਿਚ 77 ਸਥਾਨਾਂ ਲਈ ਕੁਲ 333 ਖਿਡਾਰੀ ਸ਼ਾਮਲ ਹੋਣਗੇ, ਜਿਨ੍ਹਾਂ 'ਚ ਭਾਰਤੀ ਤੇਜ਼ ਗੇਂਦਬਾਜ਼ ਉਮੇਸ਼ ਯਾਦਵ, ਹਰਸ਼ਲ ਪਟੇਲ ਤੇ ਸ਼ਾਰਦੁਲ ਠਾਕੁਰ ਵੀ ਸ਼ਾਮਲ ਹਨ। ਇਨ੍ਹਾਂ ਖਿਡਾਰੀਆਂ ਨੂੰ ਸਭ ਤੋਂ ਵੱਧ 2 ਕਰੋੜ ਰੁਪਏ ਦੇ ਬੇਸ ਪ੍ਰਾਈਸ ਵਿਚ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : IPL Auction 2024: ਨਿਲਾਮੀ 'ਚ ਇਨ੍ਹਾਂ ਖਿਡਾਰੀਆਂ 'ਤੇ ਪੈਸਿਆਂ ਦਾ ਮੀਂਹ ਵਰ੍ਹਾ ਸਕਦੀ ਹੈ ਮੁੰਬਈ ਇੰਡੀਅਨਜ਼
ਹਰਸ਼ਲ ਨੂੰ ਦੋ ਸਾਲ ਪਹਿਲਾਂ ਆਈ.ਪੀ.ਐੱਲ. ਨਿਲਾਮੀ ਵਿਚ 10.75 ਕਰੋੜ ਰੁਪਏ ਦੀ ਮੋਟੀ ਧਨਰਾਸ਼ੀ ਵਿਚ ਖਰੀਦਿਆ ਗਿਆ ਸੀ। ਆਈ.ਪੀ.ਐੱਲ. ਸੰਚਾਲਨ ਪ੍ਰੀਸ਼ਦ ਨੇ ਫ੍ਰੈਂਚਾਈਜ਼ੀਆਂ ਨੂੰ 1166 ਖਿਡਾਰੀਆਂ ਦੀ ਸੂਚੀ ਭੇਜੀ ਸੀ। ਫ੍ਰੈਂਚਾਈਜ਼ੀਆਂ ਦੀ ਸਲਾਹ ਤੋਂ ਬਾਅਦ ਇਨ੍ਹਾਂ ਖਿਡਾਰੀਆਂ ਦੀ ਗਿਣਤੀ 333 ਕਰ ਦਿੱਤੀ ਗਈ ਹੈ। ਇਨ੍ਹਾਂ 'ਚ 214 ਭਾਰਤੀ ਤੇ 119 ਵਿਦੇਸ਼ੀ ਖਿਡਾਰੀ ਹਨ। ਦੋ ਖਿਡਾਰੀ ਐਸੋਸੀਏਟ ਦੇਸ਼ਾਂ ਦੇ ਵੀ ਹਨ।
ਇਹ ਵੀ ਪੜ੍ਹੋ : ਈਸ਼ਾਨ ਕਿਸ਼ਨ ਦੱਖਣੀ ਅਫਰੀਕਾ ਦੀ ਟੈਸਟ ਸੀਰੀਜ਼ ਤੋਂ ਬਾਹਰ, ਭਰਤ ਲੈਣਗੇ ਜਗ੍ਹਾ
262.95 ਕਰੋੜ ਰੁਪਏ ਦਾਅ 'ਤੇ ਲੱਗਣਗੇ
ਇਸ ਨਿਲਾਮੀ ਵਿਚ ਸਾਰੀਆਂ 10 ਫ੍ਰੈਂਚਾਈਜ਼ੀਆਂ ਕੁੱਲ 262.95 ਕਰੋੜ ਰੁਪਏ ਖਰਚ ਕਰ ਸਕਦੀਆਂ ਹਨ। ਜਿਹੜੇ 77 ਸਥਾਨ ਉਪਲਬਧ ਹਨ, ਉਨ੍ਹਾਂ ਵਿਚ 30 ਸਥਾਨ ਵਿਦੇਸ਼ੀ ਖਿਡਾਰੀਆਂ ਲਈ ਹਨ। ਇਨ੍ਹਾਂ ਵਿਚ ਆਸਟ੍ਰੇਲੀਆ ਦੇ ਖਿਡਾਰੀਆਂ ਦੀ ਫਿਰ ਤੋਂ ਮੰਗ ਵੱਧ ਹੋਵੇਗੀ ਕਿਉਂਕਿ ਵਿਸ਼ਵ ਕੱਪ ਜੇਤੂ ਕਪਤਾਨ ਪੈਟ ਕਮਿੰਸ, ਵਿਸ਼ਵ ਕੱਪ ਫਾਈਨਲ ਦੇ ਹੀਰੋ ਟ੍ਰੈਵਿਸ ਹੈੱਡ, ਵਿਕਟਕੀਪਰ-ਬੱਲੇਬਾਜ਼ ਜੋਸ਼ ਇੰਗਲਿਸ ਤੇ ਸਟਾਰ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ 2 ਕਰੋੜ ਰੁਪਏ ਦੇ ਬੇਸ ਪ੍ਰਾਈਸ ਵਰਗ ਵਿਚ ਸ਼ਾਮਲ ਹਨ। ਵਿਸ਼ਵ ਕੱਪ 2023 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨਿਊਜ਼ੀਲੈਂਡ ਦੇ ਸਟਾਰ ਆਲਰਾਊਂਡਰ ਰਚਿਨ ਰਵਿੰਦਰਾ 'ਤੇ ਇਸ ਵਾਰ ਤਕੜੀ ਬੋਲੀ ਲੱਗਣ ਦੀ ਉਮੀਦ ਹੈ। ਰਚਿਨ ਦਾ ਬੇਸ ਪ੍ਰਾਈਸ 50 ਲੱਖ ਰੁਪਏ ਰੱਖਿਆ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
IPL Auction 2024: ਨਿਲਾਮੀ 'ਚ ਇਨ੍ਹਾਂ ਖਿਡਾਰੀਆਂ 'ਤੇ ਪੈਸਿਆਂ ਦਾ ਮੀਂਹ ਵਰ੍ਹਾ ਸਕਦੀ ਹੈ ਮੁੰਬਈ ਇੰਡੀਅਨਜ਼
NEXT STORY