ਨਵੀਂ ਦਿੱਲੀ : ਭਾਰਤੀ ਮਹਿਲਾ ਟੈਨਿਸ ਟੀਮ ਮੰਗਲਵਾਰ ਤੋਂ ਇੱਥੋਂ ਦੇ ਡੀ.ਐਲ.ਟੀ.ਏ. ਕੰਪਲੈਕਸ ਵਿੱਚ ਸ਼ੁਰੂ ਹੋ ਰਹੇ ਬਿਲੀ ਜੀਨ ਕਿੰਗ ਕੱਪ (BJKC) ਦੇ ਏਸ਼ੀਆ-ਓਸ਼ੀਆਨੀਆ ਗਰੁੱਪ-1 ਦੇ ਮੁਕਾਬਲਿਆਂ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਭਾਰਤ ਦਾ ਮੁੱਖ ਟੀਚਾ 2026 ਦੇ ਪਲੇਅ-ਆਫ ਲਈ ਕੁਆਲੀਫਾਈ ਕਰਨਾ ਹੈ ਅਤੇ ਟੀਮ ਘਰੇਲੂ ਹਾਲਾਤ ਤੇ ਪ੍ਰਸ਼ੰਸਕਾਂ ਦੇ ਸਮਰਥਨ ਦਾ ਪੂਰਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰੇਗੀ।
ਟੂਰਨਾਮੈਂਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੇਜ਼ਬਾਨ ਭਾਰਤ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪ੍ਰਤਿਭਾਸ਼ਾਲੀ ਖਿਡਾਰਨ ਸ੍ਰੀਵੱਲੀ ਭਾਮਿਦੀਪਤੀ ਪਿੱਠ ਦੇ ਦਰਦ ਕਾਰਨ ਟੀਮ ਵਿੱਚੋਂ ਬਾਹਰ ਹੋ ਗਈ। ਸ੍ਰੀਵੱਲੀ ਦੀ ਜਗ੍ਹਾ ਵੈਦੇਹੀ ਚੌਧਰੀ ਨੂੰ ਸ਼ਾਮਲ ਕੀਤਾ ਜਾਣਾ ਸੀ, ਪਰ ਅਭਿਆਸ ਦੌਰਾਨ ਉਸ ਦੇ ਟਖਨੇ ਵਿੱਚ ਮੋਚ ਆ ਗਈ, ਜਿਸ ਕਾਰਨ ਹੁਣ ਜ਼ੀਲ ਦੇਸਾਈ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਕਪਤਾਨ ਵਿਸ਼ਾਲ ਉੱਪਲ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਜੋ ਵੀ ਖਿਡਾਰੀ ਮੌਜੂਦ ਹਨ, ਉਨ੍ਹਾਂ ਨਾਲ ਹੀ ਸਰਵੋਤਮ ਪ੍ਰਦਰਸ਼ਨ ਕਰਨਾ ਹੋਵੇਗਾ।
ਭਾਰਤੀ ਟੀਮ : ਸਹਿਜਾ ਯਮਲਾਪੱਲੀ, ਵੈਸ਼ਨਵੀ ਅਡਕਰ, ਜ਼ੀਲ ਦੇਸਾਈ, ਅੰਕਿਤਾ ਰੈਨਾ ਅਤੇ ਰੁਤੂਜਾ ਭੋਸਲੇ।
PBKS ਦੇ ਤੇਜ਼ ਗੇਂਦਬਾਜ਼ ਦਾ ਦਾਅਵਾ: 'ਅਈਅਰ 'ਚ ਹੈ ਟੀਮ ਇੰਡੀਆ ਦੀ ਕਮਾਨ ਸੰਭਾਲਣ ਦਾ ਦਮ'
NEXT STORY