ਸਪੋਰਟਸ ਡੈਸਕ– ਟੋਕੀਓ ਓਲੰਪਿਕ ਦੇ ਨਿਸ਼ਾਨੇਬਾਜ਼ੀ ਮੁਕਾਬਲੇ ’ਚ ਭਾਰਤ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਦਾ ਸਿਲਸਿਲਾ ਜਾਰੀ ਰਿਹਾ ਜਦੋਂ ਮਨੂ ਭਾਕਰ ਤੇ ਰਾਹੀ ਸਰਨੋਬਤ ਮਹਿਲਾਵਾਂ ਦੀ 25 ਮੀਟਰ ਪਿਸਟਲ ਮੁਕਾਬਲੇ ਦੇ ਫ਼ਾਈਨਲਸ ਤੋਂ ਖੁੰਝ ਗਈਆਂ। ਪ੍ਰਿਸੀਜਨ ਦੌਰ ਦੇ ਬਾਅਦ 292 ਸਕੋਰ ਕਰਕੇ ਮਨੂ ਕਲ ਛੇਵੇਂ ਸਥਾਨ ’ਤੇ ਸੀ ਪਰ ਰੈਪਿਡ ਦੌਰ ਦੇ ਬਾਅਦ ਉਹ ਸ਼ੁੱਕਰਵਾਰ ਨੂੰ ਕੁਲ 582 ਸਕੋਰ ਕਰਕੇ 15ਵੇਂ ਸਥਾਨ ’ਤੇ ਰਹੀ। ਰੈਪਿਡ ਦੌਰ ’ਚ ਉਨ੍ਹਾਂ ਦਾ ਕੁਲ ਸਕੋਰ 290 ਰਿਹਾ।
ਇਹ ਵੀ ਪੜ੍ਹੋ : Tokyo Olympics: ਭਾਰਤੀ ਮਹਿਲਾ ਹਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ, ਆਇਰਲੈਂਡ ਨੂੰ 1-0 ਨਾਲ ਹਰਾਇਆ
ਓਲੰਪਿਕ ਤੋਂ ਠੀਕ ਪਹਿਲਾਂ ਕ੍ਰੋਏਸ਼ੀਆ ’ਚ ਵਿਸ਼ਵ ਕੱਪ ’ਚ ਇਸੇ ਮੁਕਾਬਲੇ ਦਾ ਸੋਨ ਤਮਗਾ ਜਿੱਤਣ ਵਾਲੀ ਰਾਹੀ ਨੇ ਪ੍ਰਿਸੀਜਨ ’ਚ 287 ਤੇ ਰੈਪਿਡ ’ਚ 286 ਦਾ ਸਕੋਰ ਕੀਤਾ ਜਿਸ ਤੋਂ ਬਾਅਦ ਉਹ ਕੁਲ 573 ਦੇ ਸਕੋਰ ਦੇ ਨਾਲ 32ਵੇਂ ਸਥਾਨ ’ਤੇ ਰਹੀ। ਬੁਲਗਾਰੀਆ ਦੀ ਅੰਤੋਆਨੇਤਾ ਕੋਸਤਾਦਿਨੋਵਾ ਨੇ 590 ਦਾ ਸਕੋਰ ਕਕੇ ਪਹਿਲਾ ਸਥਾਨ ਹਾਸਲ ਕੀਤਾ।ਚੀਨ ਦੀ ਜੀਆਰੂਈਸ਼ੁਆਨ 587 ਦੇ ਸਕੋਰ ਦੇ ਨਾਲ ਦੂਜੇ ਤੇ ਰੂਸ ਦੀ ਓਲੰਪਿਕ ਕਮੇਟੀ ਦੀ ਵਿਤਾਨੀਆ ਬੀ 586 ਅੰਕ ਲੈ ਕੇ ਤੀਜੇ ਸਥਾਨ ’ਤੇ ਰਹੀ। ਚੋਟੀ ਦੇ ਅੱਠ ਨਿਸ਼ਨਾਬਾਜ਼ਾਂ ਨੇ ਫ਼ਾਈਨਲਸ ਲਈ ਕੁਆਲੀਫ਼ਾਈ ਕੀਤਾ ਤੇ ਅੱਠਵੇਂ ਸਥਾਨ ’ਤੇ ਕੋਰੀਆ ਦੀ ਕਿਮ ਮਿਨ ਜੁੱਗ ਦਾ ਸਕੋਰ ਮਨੂ ਤੋਂ ਦੋ ਅੰਕ ਜ਼ਿਆਦਾ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
Tokyo Olympics : ਭਾਰਤ ਦਾ ਤੀਰਅੰਦਾਜ਼ੀ ’ਚ ਤਮਗ਼ੇ ਦਾ ਸੁਫ਼ਨਾ ਟੁੱਟਿਆ, ਦੀਪਿਕਾ ਹਾਰ ਕੇ ਬਾਹਰ
NEXT STORY