ਲੰਡਨ—ਵਿਸ਼ਵ ਕੱਪ ਦੇ ਆਪਣੇ ਪਹਿਲੇ ਮੁਕਾਬਲੇ ਵਿਚ ਹੀ ਵੱਡਾ ਉਲਟਫੇਰ ਕਰਦੇ ਹੋਏ ਦੱਖਣੀ ਅਫਰੀਕਾ ਨੂੰ 21 ਦੌੜਾਂ ਨਾਲ ਹਰਾਉਣ ਤੋਂ ਬਾਅਦ ਬੰਗਲਾਦੇਸ਼ ਦੇ ਆਲਰਾਊਂਡਰ ਸ਼ਾਕਿਬ-ਅਲ-ਹਸਨ ਨੇ ਕਿਹਾ ਹੈ ਕਿ ਸਾਲ 2007 ਦੇ ਵਿਸ਼ਵ ਕੱਪ ਵਿਚ ਉਸ ਦੀ ਟੀਮ ਨੇ ਜਿਹੜਾ ਉਲਟਫੇਰ ਕੀਤਾ ਹੈ, ਉਸ ਤੋਂ ਬਾਅਦ ਹੀ ਆਈ. ਸੀ. ਸੀ. ਟੂਰਨਾਮੈਂਟ ਵਿਚ ਉਸ ਦੇ ਪ੍ਰਸ਼ੰਸਕਾਂ ਨੂੰ ਕਾਫੀ ਉਮੀਦਾਂ ਹਨ।
ਸ਼ਾਕਿਬ ਨੇ ਕਿਹਾ, ''ਸਾਡੇ 2007 ਵਿਸ਼ਵ ਕੱਪ ਦੇ ਪ੍ਰਦਰਸ਼ਨ ਨੂੰ 12 ਸਾਲ ਹੋ ਗਏ ਹਨ ਅਤੇ ਇਨ੍ਹਾਂ ਸਾਲਾਂ ਵਿਚ ਕ੍ਰਿਕਟ ਕਾਫੀ ਅੱਗੇ ਵਧ ਚੁੱਕੀ ਹੈ। ਉਸ ਸਮੇਂ ਜੇਕਰ ਅਸੀਂ ਚੰਗਾ ਖੇਡਦੇ ਸੀ ਤਾਂ ਦਰਸ਼ਕਾਂ ਲਈ ਅਤੇ ਸਾਡੇ ਲਈ ਇਹ ਚੰਗਾ ਹੁੰਦਾ ਸੀ ਪਰ ਹੁਣ ਉਹ ਕਿਸੇ ਵੀ ਟੀਮ ਨੂੰ ਹਰਾਉਣ ਤੋਂ ਹੀ ਸੰਤੁਸ਼ਟ ਨਹੀਂ ਹੁੰਦੇ। ਇਹ ਉਮੀਦਾਂ ਅਸੀਂ ਪਿਛਲੇ 12 ਸਾਲਾਂ ਵਿਚ ਵਧਾਈਆਂ ਹਨ। ਮੈਂ ਬਹੁਤ ਖੁਸ਼ ਹਾਂ ਪਰ ਅਜੇ ਤਾਂ ਟੂਰਨਾਮੈਂਟ ਦੀ ਸ਼ੁਰੂਆਤ ਹੈ।''
ਐਂਡੀ ਮਰੇ ਕਵੀਂਸ ਕਲੱਬ ਟੂਰਨਾਮੈਂਟ ਤੋਂ ਕਰਨਗੇ ਵਾਪਸੀ
NEXT STORY