ਲੰਡਨ— ਪਾਕਿਸਤਾਨ ਦੇ ਸਾਬਕਾ ਕਪਤਾਨ ਯੂਨਸ ਖਾਨ ਨੇ ਕਿਹਾ ਹੈ ਕਿ ਵਿਰਾਟ ਕੋਹਲੀ ਉੱਭਰਦੇ ਪਾਕਿਸਤਾਨੀ ਕ੍ਰਿਕਟਰਾਂ ਲਈ ਆਦਰਸ਼ ਹੈ ਅਤੇ ਉਹ ਭਾਰਤੀ ਕਪਤਾਨ ਦੀ ਕਲਾ ਤੇ ਹਾਵ-ਭਾਵ ਨੂੰ ਅਪਣਾਉਣਾ ਚਾਹੁੰਦੇ ਹਨ। ਯੂਨਸ ਨੇ ਇਥੇ ਇਕ ਪ੍ਰੋਗਰਾਮ ਦੌਰਾਨ ਕਿਹਾ, ''ਵਿਰਾਟ ਕੋਹਲੀ ਨੂੰ ਪਾਕਿਸਤਾਨੀ ਬਹੁਤ ਪਸੰਦ ਕਰਦੇ ਹਨ। ਅੱਜ ਕਈ ਪਾਕਿਸਤਾਨੀ ਖਿਡਾਰੀ ਉਸ ਦੀ ਤਰ੍ਹਾਂ ਬਣਨਾ ਚਾਹੁੰਦੇ ਹਨ। ਉਸ ਵਰਗੀ ਫਿੱਟਨੈੱਸ ਅਤੇ ਅਕਸ ਚਾਹੁੰਦੇ ਹਨ।''
ਉਸ ਨੇ ਕਿਹਾ ਕਿ ਵਿਸ਼ਵ ਕੱਪ ਵਿਚ ਕੋਹਲੀ ਭਾਰਤ ਦੀ ਸਫਲਤਾ ਦੀ ਕੁੰਜੀ ਹੋਵੇਗਾ। ਉਸ ਨੇ ਕਿਹਾ, ''ਏਸ਼ੀਆ ਕੱਪ ਵਿਚ ਉਹ ਨਹੀਂ ਖੇਡਿਆ ਸੀ ਤਾਂ ਸਟੇਡੀਅਮ ਖਚਾਖਚ ਭਰਿਆ ਨਹੀਂ ਸੀ। ਉਹ ਵਿਸ਼ਵ ਕੱਪ ਵਿਚ ਭਾਰਤ ਲਈ ਵੱਡਾ ਖਿਡਾਰੀ ਹੈ।'' ਭਾਰਤ ਅਤੇ ਪਾਕਿਸਤਾਨ ਦਾ ਸਾਹਮਣਾ 16 ਜੂਨ ਨੂੰ ਮਾਨਚੈਸਟਰ 'ਚ ਹੋਵੇਗਾ।
ਮੈਚ ਹਾਰਨ ਤੋਂ ਬਾਅਦ ਇੰਗਲੈਂਡ ਦੇ ਕਪਤਾਨ ਮੋਰਗਨ ਨੇ ਦਿੱਤਾ ਇਹ ਬਿਆਨ
NEXT STORY