ਨਟਿੰਘਮ— ਵਿਸ਼ਵ ਕੱਪ 2019 ਦਾ 6ਵਾਂ ਮੈਚ ਸੋਮਵਾਰ ਨੂੰ ਪਾਕਿਸਤਾਨ ਤੇ ਇੰਗਲੈਂਡ ਵਿਚਾਲੇ ਖੇਡਿਆ ਗਿਆ, ਜਿਸ 'ਚ ਪਾਕਿਸਤਾਨ ਨੇ ਇੰਗਲੈਂਡ ਨੂੰ 14 ਦੌੜਾਂ ਨਾਲ ਹਰਾ ਦਿੱਤਾ। ਇਸ 14 ਦੌੜਾਂ ਦੀ ਮਿਲੀ ਹਾਰ ਤੋਂ ਬਾਅਦ ਇੰਗਲੈਂਡ ਦੇ ਕਪਤਾਨ ਇਯੋਨ ਮੋਰਗਨ ਦੁਖੀ ਦਿਸੇ। ਮੋਰਗਨ ਨੇ ਮੈਚ ਖਤਮ ਹੋਣ ਤੋਂ ਬਾਅਦ ਕਿਹਾ ਕਿ ਸਾਡੀ ਟੀਮ ਦੇ ਬੱਲੇਬਾਜ਼ਾਂ ਨੇ ਕ੍ਰਿਕਟ ਸ਼ਾਨਦਾਰ ਖੇਡੀ। ਸਾਨੂੰ ਲੱਗਿਆ ਸੀ ਕਿ ਅਸੀਂ 350 ਦੌੜਾਂ ਦਾ ਟੀਚਾ ਹਾਸਲ ਕਰ ਲਵਾਂਗੇ ਪਰ ਸਾਨੂੰ ਸ਼ੁਰੂਆਤੀ ਵਿਕਟ ਨਹੀਂ ਗੁਆਉਣੇ ਚਾਹੀਦੇ ਸਨ। ਜੋ ਰੂਟ ਤੇ ਜੋਸ ਬਟਲਰ ਨੇ 40ਵੇਂ ਓਵਰ ਤਕ ਖੇਡ ਨੂੰ ਬਣਾ ਕੇ ਰੱਖਿਆ ਸੀ। ਜੋ ਰੂਟ ਤੇ ਬਟਲਰ ਦੇ ਸੈਂਕੜਾ ਲਗਾਉਂਦੇ ਹੀ ਸਾਡੀ ਟੀਮ ਨੂੰ 2 ਝੱਟਕੇ ਲੱਗੇ ਜਿਸ ਤੋਂ ਬਾਅਦ ਸਾਡਾ ਮੈਚ 'ਚ ਵਾਪਸੀ ਕਰਨਾ ਮੁਸ਼ਕਿਲ ਹੋ ਗਿਆ। ਸ਼ਾਇਦ ਅਸੀਂ 15-20 ਦੌੜਾਂ ਜ਼ਿਆਦਾ ਦੇ ਦਿੱਤੀਆਂ ਸਨ।
ਮੋਰਗਨ ਨੇ ਕਿਹਾ ਅਸੀਂ ਵਧੀਆ ਗੇਂਦਬਾਜ਼ੀ ਕੀਤੀ। ਅਸੀਂ ਖੇਡ 'ਚ ਬਣੇ ਰਹਿਣ ਦੇ ਲਈ ਵਧੀਆ ਸਾਂਝੇਦਾਰੀ ਕੀਤੀ। ਅੱਜ ਅਸੀਂ ਹਰ ਦੌਰ 'ਚ ਬੁਰੇ ਨਹੀਂ ਸੀ। ਦੂਜੇ ਪਾਸੇ ਪਾਕਿਸਤਾਨ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਲੋਂ ਦਿੱਤੇ ਗਏ 349 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ 9 ਵਿਕਟਾਂ 'ਤੇ 334 ਦੌੜਾਂ ਹੀ ਬਣਾ ਸਕੀ ਤੇ ਇਹ ਮੈਚ 14 ਦੌੜਾਂ ਨਾਲ ਹਾਰ ਗਈ।
ਜੋਕੋਵਿਚ ਫ੍ਰੈਂਚ ਓਪਨ ਦੇ ਕੁਆਰਟਰ ਫਾਈਨਲ 'ਚ
NEXT STORY