ਮੋਹਾਲੀ— ਮੋਹਾਲੀ ਕ੍ਰਿਕਟ ਸਟੇਡੀਅਮ 'ਚ ਕਿੰਗਸ ਇਲੈਵਨ ਪੰਜਾਬ ਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਆਈ. ਪੀ. ਐੱਲ. ਦੇ 11ਵੇਂ ਸੀਜ਼ਨ ਦਾ 16ਵਾਂ ਮੈਚ 'ਚ ਖੇਡਿਆ ਜਾ ਰਿਹਾ ਹੈ। ਪੰਜਾਬ ਨੇ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪੰਜਾਬ ਦੇ ਓਪਨਰ ਕ੍ਰਿਸ ਗੇਲ ਨੇ ਜੇਤੂ ਸੈਂਕੜੇ ਵਾਲੀ ਪਾਰੀ ਖੇਡੀ। ਕ੍ਰਿਸ ਗੇਲ ਨੇ ਜੇਤੂ 63 ਗੇਂਦਾਂ 'ਤੇ 104 ਦੌੜਾਂ ਦੀ ਪਾਰੀ ਖੇਡੀ ਜਿਸ 'ਚ 11 ਛੱਕੇ ਤੇ 1 ਚੌਕਾ ਸ਼ਾਮਲ ਹੈ। ਗੇਲ ਨੇ ਆਪਣੀ ਪਾਰੀ ਦੇ ਨਾਲ ਇੰਗਲੈਂਡ ਦੇ ਸਾਬਕਾ ਕ੍ਰਿਕਟਰ ਕੇਵਿਨ ਪੀਟਰਸਨ ਦੇ ਉਸ ਬਿਆਨ ਨੂੰ ਵੀ ਝੂਠਾ ਸਾਬਤ ਕਰ ਦਿੱਤਾ, ਜਿਸ ਨੂੰ ਪੀਟਰਨਸਨ ਨੇ ਬਜ਼ੁਰਗ ਕਿਹਾ ਸੀ।
ਮੈਚ ਤੋਂ ਬਾਅਦ ਗੇਲ ਨੇ ਪੀਟਰਸਨ ਵਾਲੇ ਮਾਮਲੇ ਨੂੰ ਯਾਦ ਕਰਦੇ ਹੋਏ ਕਿਹਾ ਕਿ ਬਹੁਤ ਸਾਰੇ ਲੋਕ ਸੋਚਦੇ ਹਨ ਮੈਂ ਬੁੱਢਾ ਹੋ ਗਿਆ ਪਰ ਇਸ ਨੂੰ ਸਾਬਤ ਕੋਈ ਨਹੀਂ ਕਰ ਸਕਿਆ। ਮੈਂ ਪੂਰੀ ਦੁਨੀਆ 'ਚ ਘੁੰਮਿਆ ਹਾਂ, ਖੇਡਿਆ ਹਾਂ, ਸਿਰਫ ਇਸ ਲਈ ਕਿ ਇਜ਼ਤ ਮਿਲ ਸਕੇ। ਇਹ ਸੈਂਕੜਾ ਮੈਂ ਆਪਣੀ ਬੇਟੀ ਕ੍ਰਿਸਲੀਨਾ (ਬਲਸ਼) ਨੂੰ ਸਮਰਪਿਤ ਕਰਦਾਂ ਹਾਂ। ਉਸ ਦਾ ਕੱਲ ਜਨਮ ਦਿਨ ਹੈ ਤੇ ਇਹ ਉਸ ਦੇ ਲਈ ਹੈ। ਕੱਲ ਉਹ 2 ਸਾਲ ਦੀ ਹੋ ਜਾਵੇਗੀ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਦੂਜੀ ਵਾਰ ਇੱਥੇ ਭਾਰਤ ਆਈ ਹੈ।
ਗੇਲ ਨੇ ਕਿਹਾ ਕਿ ਅਸੀਂ ਵਧੀਆ ਸਕੋਰ ਬਣਾਇਆ ਜੋ ਮੁਕਾਬਲੇ ਦੇ ਲਈ ਬਹੁਤ ਹੈ। ਆਪਣੀ ਪਾਰੀ ਲਈ ਸਹਿਵਾਗ ਦਾ ਵੀ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਕ ਯੋਗ ਟੀਚਰ ਤੇ ਵਧੀਆ ਸਮਾਜ ਕਰਨ ਵਾਲੇ ਤੋਂ ਮੇਰੇ ਸੈਸ਼ਨ ਲਗਾਏ। ਹੁਣ ਮੈਂ ਬਹੁਤ ਵਧੀਆ ਮਹਿਸੂਸ ਕਰ ਰਿਹਾ ਹਾਂ।
ਕ੍ਰਿਸ ਗੇਲ ਨੇ ਠੋਕਿਆ IPL 2018 ਦਾ ਪਹਿਲਾ ਸੈਂਕੜਾ, ਮੈਦਾਨ 'ਚ ਵਰ੍ਹਿਆ ਛੱਕਿਆਂ ਦਾ ਮੀਂਹ
NEXT STORY