ਨਵੀਂ ਦਿੱਲੀ– ਭਾਰਤੀ ਮਹਿਲਾ ਹਾਕੀ ਟੀਮ ਦਾ ਕੋਚ ਸ਼ੋਰਡ ਮਾਰਿਨ ਇਕ ਵਾਰ ਫਿਰ ਤੋਂ ਰਾਸ਼ਟਰੀ ਟੀਮ ਦੇ ਨਾਲ ਮੁੱਖ ਕੋਚ ਦੇ ਤੌਰ ’ਤੇ ਜੁੜ ਗਿਆ ਹੈ। ਮਾਰਿਨ ਦਾ ਇਸ ਟੀਮ ਦੇ ਨਾਲ 2017 ਤੋਂ 2021 ਤੱਕ ਦਾ ਕਾਰਜਕਾਲ ਸਫਲ ਰਿਹਾ ਸੀ। ਮਾਰਿਨ ਨੂੰ ਤਕਰੀਬਨ ਦੋ ਹਫਤੇ ਪਹਿਲਾਂ ਦੋਬਾਰਾ ਇਸ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਸੀ।
ਟੋਕੀਓ ਓਲੰਪਿਕ ਵਿਚ ਟੀਮ ਨੂੰ ਇਤਿਹਾਸਕ ਚੌਥਾ ਸਥਾਨ ਦਿਵਾਉਣ ਤੋਂ ਬਾਅਦ ਇਹ ਉਸਦੀ ਭਾਰਤੀ ਟੀਮ ਦੀ ਕੋਚਿੰਗ ਪ੍ਰਣਾਲੀ ਵਿਚ ਉਸਦੀ ਵਾਪਸੀ ਹੈ। ਹਾਕੀ ਇੰਡੀਆ ਨੇ ਮਾਰਿਨ ਦੀ ਤਸਵੀਰ ਸਾਂਝੀ ਕੀਤੀ, ਜਿਸ ਵਿਚ ਉਸ ਦਾ ਸਵਾਗਤ ਦੇਸ਼ ਦੇ ਚੋਟੀ ਖੇਡ ਅਧਿਕਾਰੀਆਂ ਤੇ ਮਹਾਸੰਘ ਦੇ ਅਧਿਕਾਰੀਆਂ ਵੱਲੋਂ ਕੀਤਾ ਗਿਆ ਹੈ।
ਪਾਕਿਸਤਾਨ ਦੀ ਮਹਿਲਾ ਟੀਮ ਦਾ ‘ਮੈਂਟਰ’ ਬਣਿਆ ਵਹਾਬ ਰਿਆਜ਼
NEXT STORY