ਲਾਹੌਰ– ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਤੇ ਸਾਬਕਾ ਰਾਸ਼ਟਰੀ ਚੋਣਕਾਰ ਵਹਾਬ ਰਿਆਜ਼ ਨੂੰ ਅਗਲੇ ਮਹੀਨੇ ਦੱਖਣੀ ਅਫਰੀਕਾ ਵਿਚ ਹੋਣ ਵਾਲੀ ਸੀਮਤ ਓਵਰਾਂ ਦੀ ਲੜੀ ਲਈ ਪਾਕਿਸਤਾਨ ਦੀ ਰਾਸ਼ਟਰੀ ਮਹਿਲਾ ਟੀਮ ਦਾ ‘ਮੈਂਟਰ’ (ਮਾਰਗਦਰਸ਼ਕ) ਨਿਯੁਕਤ ਕੀਤਾ ਗਿਆ ਹੈ।
ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਬੁੱਧਵਾਰ ਨੂੰ ਕਿਹਾ ਕਿ ਵਹਾਬ ਟੀਮ ਦਾ ਮੈਂਟਰ ਹੋਵੇਗਾ ਤੇ ਉਸ ਨੂੰ ਸਾਬਕਾ ਖਿਡਾਰੀਆਂ ਇਮਰਾਨ ਫਰਹਤ ਤੇ ਅਬਦੁੱਲ ਰਹਿਮਾਨ ਸਮੇਤ ਕੋਚਿੰਗ ਸਟਾਫ ਦਾ ਸਹਿਯੋਗ ਮਿਲੇਗਾ। ਪਾਕਿਸਤਾਨ ਦੀ ਮਹਿਲਾ ਟੀਮ ਦੀ ਕਪਤਾਨੀ ਫਾਤਿਮਾ ਸਨਾ ਕਰੇਗੀ। ਭਾਰਤ ਤੇ ਸ਼੍ਰੀਲੰਕਾ ਵਿਚ ਪਿਛਲੇ ਸਾਲ ਨਵੰਬਰ ਵਿਚ ਖੇਡੇ ਗਏ ਆਈ. ਸੀ. ਸੀ. ਮਹਿਲਾ ਵਨ ਡੇ ਵਿਸ਼ਵ ਕੱਪ ਵਿਚ ਮਿਲੀ ਕਰਾਰੀ ਹਾਰ ਤੋਂ ਬਾਅਦ ਇਹ ਟੀਮ ਦਾ ਪਹਿਲਾ ਦੌਰਾ ਹੋਵੇਗਾ।
ਰਾਜਕੋਟ ਵਨਡੇ 'ਚ ਟੀਮ ਇੰਡੀਆ ਦੀ ਹਾਰ, ਕੇ.ਐੱਲ. ਰਾਹੁਲ ਦਾ ਸੈਂਕੜਾ ਗਿਆ ਬੇਕਾਰ, ਸੀਰੀਜ਼ 1-1 ਨਾਲ ਬਰਾਬਰ
NEXT STORY