ਮੁੰਬਈ- ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਗ੍ਰੀਮ ਸਮਿਥ ਨੇ ਬੁੱਧਵਾਰ ਨੂੰ ਕਿਹਾ ਕਿ ਏਡਨ ਮਾਰਕਰਮ ਪਹਿਲੀ ਵਾਰ ਟੀ-20 ਵਿਸ਼ਵ ਕੱਪ ਫਾਈਨਲ ਵਿਚ ਪਹੁੰਚੀ ਟੀਮ ਦੀ ਅਗਵਾਈ ਕਰਨ ਵਿਚ ਰਣਨੀਤਕ ਤੌਰ 'ਤੇ ਮਾਹਰ ਸਨ। ਹਾਲਾਂਕਿ ਦੱਖਣੀ ਅਫਰੀਕਾ ਦੀ ਟੀਮ ਬਾਰਬਾਡੋਸ ਵਿੱਚ ਹੋਏ ਫਾਈਨਲ ਵਿੱਚ ਭਾਰਤ ਤੋਂ ਸੱਤ ਦੌੜਾਂ ਨਾਲ ਹਾਰ ਗਈ ਸੀ। ਪਰ ਮਾਰਕਰਮ ਦੀ ਕਪਤਾਨੀ ਵਿੱਚ ਦੱਖਣੀ ਅਫ਼ਰੀਕਾ ਦੀ ਮੁਹਿੰਮ ਸ਼ਾਨਦਾਰ ਰਹੀ ਜਿਸ ਵਿੱਚ ਟੀਮ ਨੂੰ ਸਿਰਫ਼ ਫਾਈਨਲ ਵਿੱਚ ਹੀ ਹਾਰ ਮਿਲੀ।
ਸਮਿਥ ਨੇ ਇੱਕ ਮੀਡੀਆ ਰਿਲੀਜ਼ ਵਿੱਚ ਕਿਹਾ, “ਏਡਨ ਨੇ ਟੂਰਨਾਮੈਂਟ ਦੌਰਾਨ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਉਹ ਰਣਨੀਤਕ ਤੌਰ 'ਤੇ ਚਤੁਰ ਰਿਹਾ, ਉਸ ਦੀ ਚੰਗੀ ਰਹੀ ਅਤੇ ਉਹ ਵੱਡੇ ਫੈਸਲੇ ਲੈਣ ਤੋਂ ਝਿਜਕਦਾ ਨਹੀਂ ਸੀ ਅਤੇ ਸਾਰੇ ਖਿਡਾਰੀਆਂ ਨੂੰ ਅਜਿਹਾ ਕਰਨ ਲਈ ਵਚਨਬੱਧ ਕਰਦਾ ਸੀ।
ਉਨ੍ਹਾਂ ਨੇ ਕਿਹਾ, "ਅਸੀਂ ਨਿਸ਼ਚਿਤ ਤੌਰ 'ਤੇ ਐੱਸਏ20 (ਦੱਖਣੀ ਅਫਰੀਕਾ ਟੀ-20 ਲੀਗ) ਦੇ ਦੋ ਸੀਜ਼ਨਾਂ ਵਿੱਚ ਪਹਿਲਾਂ ਉਸਦੀ ਕਪਤਾਨੀ ਦੇਖੀ ਹੈ, ਜਿੱਥੇ ਉਸਨੇ ਸਨਰਾਈਜ਼ਰਜ਼ ਈਸਟਰਨ ਕੇਪ ਨੂੰ ਬੈਕ-ਟੂ-ਬੈਕ ਚੈਂਪੀਅਨਸ਼ਿਪ ਜਿੱਤਣ ਵਿੱਚ ਅਗਵਾਈ ਕੀਤੀ ਸੀ, ਪਰ ਹੁਣ ਉਹ ਇਸ ਤਜ਼ਰਬੇ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਲੈ ਜਾ ਰਿਹਾ ਹੈ,"। ਸਮਿਥ ਨੇ ਕਿਹਾ ਕਿ ਸੀਐੱਸ20 ਨੇ ਹੁਣ ਤੱਕ ਦੇ ਦੋ ਸੈਸ਼ਨਾਂ ਵਿੱਚ ਦੱਖਣੀ ਅਫ਼ਰੀਕਾ ਦੇ ਕ੍ਰਿਕਟਰਾਂ ਨੂੰ ਉੱਚ ਪੱਧਰ ਦੇ ਦਬਾਅ ਅਤੇ ਚੁਣੌਤੀਆਂ ਲਈ ਤਿਆਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
T20 WC ਜੇਤੂ ਟੀਮ ਇੰਡੀਆ ਭਾਰਤ ਲਈ ਰਵਾਨਾ, ਫਲਾਈਟ ਕਿੱਥੇ ਕਰੇਗੀ ਲੈਂਡ, ਇਸ ਤੋਂ ਬਾਅਦ ਕੀ ਹੈ ਪੂਰਾ ਸ਼ਡਿਊਲ
NEXT STORY