ਨਵੀਂ ਦਿੱਲੀ—ਏਸ਼ੀਆ ਕੱਪ 2018 ਦਾ ਖਿਤਾਬੀ ਮੁਕਾਬਲਾ ਭਾਰਤ ਅਤੇ ਬੰਗਲਾਦੇਸ਼ ਦੇ ਵਿਚਕਾਰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ 28 ਸਤੰਬਰ ਨੂੰ ਖੇਡਿਆ ਜਾਵੇਗਾ। ਫੈਨਜ਼ ਨੂੰ ਉਮੀਦ ਸੀ ਕਿ ਸੁਪਰ-4 ਦੇ ਆਖਰੀ ਮੁਕਾਬਲੇ 'ਚ ਪਾਕਿਸਤਾਨ ਦੇ ਜਿੱਤਣ 'ਤੇ ਇਕ ਵਾਰ ਫਿਰ ਭਾਰਤ-ਪਾਕਿ ਦੇ ਵਿਚਕਾਰ ਸੰਘਰਸ਼ ਦੇਖਣ ਨੂੰ ਮਿਲੇਗਾ, ਪਰ ਅਜਿਹਾ ਹੋਇਆ ਨਹੀਂ। ਪਾਕਿਸਤਾਨ ਦੀਆਂ ਉਮੀਦਾਂ 'ਤੇ ਪਾਣੀ ਫੇਰਦੇ ਹੋਏ ਬੰਗਲਾਦੇਸ਼ ਨੇ 37 ਦੌੜਾਂ ਨਾਲ ਜਿੱਤ ਦਰਜ ਕੀਤੀ।
ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਬੰਗਲਾਦੇਸ਼ ਖਿਲਾਫ ਟੀਮ ਇੰਡੀਆ ਦਾ ਪਲੜਾ ਭਾਰੀ ਹੈ। ਦੋਵਾਂ ਵਿਚਕਾਰ ਹੁਣ ਤੱਕ ਕੁਲ 34 ਮੁਕਾਬਲੇ ਖੇਡੇ ਗਏ ਹਨ। ਜਿਸ 'ਚੋਂ 28 'ਚ ਭਾਰਤੀ ਟੀਮ ਨੇ ਜਿੱਤ ਦਰਜ ਕੀਤੀ ਹੈ, ਜਦਕਿ 5 ਬੰਗਲਾਦੇਸ਼ ਦੇ ਨਾਂ ਰਿਹਾ ਹੈ, ਜਦਕਿ ਇਕ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ। ਬਾਵਜੂਦ ਇਸਦੇ ਭਾਰਤੀ ਟੀਮ ਵਿੱਪਖੀ ਨੂੰ ਹਲਕੇ 'ਚ ਨਹੀਂ ਲਵੇਗੀ, ਕਿਉਂਕਿ ਇਹ ਉਹ ਟੀਮ ਹੈ, ਜਿਸ ਨੇ ਵਰਲਡ ਕੱਪ 2007 'ਚ ਉਸ ਨੂੰ ਹਰਾ ਦਿੱਤਾ ਸੀ। ਇਹ ਹਾਰ ਭਾਰਤ ਦੇ ਟੂਰਨਾਮੈਂਟ ਤੋਂ ਬਾਹਰ ਹੋਣ 'ਚ ਵੱਡੀ ਵਜ੍ਹਾ ਬਣੀ ਸੀ। ਇਸਦੇ ਇਲਾਵਾ ਕਈ ਹੋਰ ਮੈਕੇ ਵੀ ਆਏ, ਜਦੋਂ ਭਾਰਤੀ ਟੀਮ ਹਾਰਦੇ ਹਾਰਦੇ ਬਚੀ। ਇਸ ਲਈ ਵੀ ਰੋਹਿਤ ਸ਼ਰਮਾ ਦੀ ਟੀਮ ਪੂਰੀ ਤਿਆਰੀ ਨਾਲ ਖਿਤਾਬੀ ਮੁਕਾਬਲੇ 'ਚ ਉਤਰੇਗੀ।
-ਜਦੋਂ ਭਾਰਤ ਨੂੰ ਮਿਲੀ ਸੀ ਹਾਰ
ਭਾਰਤੀ ਟੀਮ 2003 'ਚ ਆਸਟ੍ਰੇਲੀਆਈ ਟੀਮ ਤੋਂ ਹਾਰੀ ਸੀ ਅਤੇ 2007 'ਚ ਖਿਤਾਬ ਜਿੱਤਣ ਦੇ ਇਰਾਦੇ ਨਾਲ ਉਤਰੀ ਸੀ। ਰਾਹੁਲ ਦ੍ਰਾਵਿੜ ਦੀ ਕਪਤਾਨੀ 'ਚ ਭਾਰਤੀ ਟੀਮ ਬਹੁਤ ਮਜ਼ਬੂਤ ਦਿੱਖ ਰਹੀ ਸੀ, ਪਰ ਉਸ ਟੂਰਨਾਮੈਂਟ 'ਚ ਆਪਣੇ ਪਹਿਲੇ ਹੀ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਚੌਕਾਉਂਣ ਵਾਲੀ ਹਾਰ ਉਸਨੂੰ ਬੰਗਲਾਦੇਸ਼ ਤੋਂ ਮਿਲੀ ਸੀ। ਮੈਚ 'ਚ ਰਾਹੁਲ ਦ੍ਰਵਿੜ ਨੇ ਟਾਸ ਜਿੱਤ ਕੇ ਪਹਿਲਾਂ ਬੈਟਿੰਗ ਦਾ ਫੈਸਲਾ ਕੀਤਾ।
ਯੂ. ਪੀ. ਸਰਕਾਰ ਦਾ ਐਲਾਨ, ਓਲੰਪਿਕ ਸੋਨ ਤਮਗਾ ਜੇਤੂ ਨੂੰ ਮਿਲਣਗੇ 6 ਕਰੋੜ ਰੁਪਏ
NEXT STORY