ਪੈਰਿਸ (ਭਾਸ਼ਾ) : ਪਿਛਲੇ ਸਾਲ ਫਰੈਂਚ ਓਪਨ ਵਿਚ ਮੈਚ ਫਿਕਸਿੰਗ ਦੇ ਸ਼ੱਕ ਵਿਚ ਗ੍ਰਿਫ਼ਤਾਰ ਕੀਤੀ ਗਈ ਰੂਸੀ ਟੈਨਿਸ ਖਿਡਾਰੀ ਨੂੰ ਪੁਲਸ ਨੇ ਹਿਰਾਸਤ ’ਚੋਂ ਰਿਹਾਅ ਕਰ ਦਿੱਤਾ ਹੈ। ਯਾਨਾ ਸਿਜਿਕੋਵਾ ਨੂੰ ਵੀਰਵਾਰ ਨੂੰ ਪੈਰਿਸ ਵਿਚ ਫਰੈਂਚ ਓਪਨ ਡਬਲਜ਼ ਮੈਚ ਖੇਡਣ ਦੇ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਸ ਤੋਂ ਪੁੱਛਗਿੱਛ ਕੀਤੀ ਗਈ ਪਰ ਕੋਈ ਦੋਸ਼ ਨਹੀਂ ਲਗਾਏ ਗਏ ਸਨ। ਉਹ ਹਾਲਾਂਕਿ ਜਾਂਚ ਦੇ ਦਾਇਰੇ ਵਿਚ ਹੈ।
ਸਿਜਿਕੋਵਾ ਨੇ ਦੋਸ਼ਾਂ ਦਾ ਖੰਡਨ ਕੀਤਾ ਅਤੇ ਉਨ੍ਹਾਂ ਦੇ ਵਕੀਲ ਨੇ ਦੱਸਿਆ ਕਿ ਉਹ ਮਾਣਹਾਨੀ ਦਾ ਦਾਆਵਾ ਕਰਨ ਦੀ ਸੋਚ ਰਹੀ ਹੈ। ਇਸਤਗਾਸਾ ਪੱਖ ਨੇ ਕਿਹਾ ਕਿ ਸਿਜਿਕੋਵਾ ਨੂੰ ਰਿਸ਼ਵਤ ਦੇਣ ਅਤੇ ਯੋਜਨਾਬੱਧ ਧੋਖਾਧੜੀ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਜੋ 2020 ਵਿਚ ਹੋਏ ਸਨ।
ਹਨੁਮਾ ਵਿਹਾਰੀ ਨੇ ਇੰਗਲੈਂਡ ਦੀਆਂ ਪਿੱਚਾਂ ਨੂੰ ਲੈ ਕੇ ਭਾਰਤੀ ਬੱਲੇਬਾਜ਼ਾਂ ਨੂੰ ਕੀਤਾ ਸਾਵਧਾਨ
NEXT STORY