ਨਵੀਂ ਦਿੱਲੀ— ਬੀ. ਸੀ. ਸੀ. ਆਈ. ਦੇ ਨੈਤਿਕ ਅਧਿਕਾਰੀ ਜਸਟਿਸ ਡੀ. ਕੇ. ਜੈਨ ਨੇ ਸੋਮਵਾਰ ਨੂੰ ਸਚਿਨ ਤੇਂਦੁਲਕਰ ਦੇ ਵਿਰੁੱਧ ਹਿੱਤਾਂ ਦੇ ਟਕਰਾਅ ਦੇ ਦੋਸ਼ ਖਾਰਿਜ ਕਰ ਦਿੱਤੇ ਕਿਉਂਕਿ ਇਸ ਦਿੱਗਜ ਕ੍ਰਿਕਟਰ ਨੇ ਸਹਿਮਤੀ 'ਕਾਰਜ ਖੇਤਰ ਦੀਆਂ ਸ਼ਰਤਾਂ' ਉਪਲੱਬਧ ਨਹੀਂ ਕਰਵਾਉਣ ਦੀ ਹਾਲਤ 'ਚ ਕ੍ਰਿਕਟ ਸਲਾਹਕਾਰ ਕਮੇਟੀ (ਸੀ. ਐੱਸ. ਸੀ.) ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਹੈ। ਜੈਨ ਨੇ ਆਪਣੇ 2 ਪੇਜ ਦੇ ਫੈਸਲੇ 'ਚ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਤੇ ਕਿਹਾ ਕਿ ਤੇਂਦੁਲਕਰ ਨੇ ਆਪਣੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ ਕਿ ਉਹ ਸੀ. ਏ. ਸੀ. ਦੇ ਮੈਂਬਰ ਦੇ ਰੁਪ 'ਚ ਕੰਮ ਨਹੀਂ ਕਰਨਗੇ, ਜਿਸ ਤੋਂ ਬਾਅਦ ਇਹ ਮਾਮਲਾ ਖਤਮ ਕਰ ਦਿੱਤਾ ਗਿਆ।
ਉਨ੍ਹਾਂ ਨੇ ਆਪਣੇ ਫੈਸਲੇ 'ਚ ਕਿਹਾ ਕਿ ਇਕ ਬਾਰ ਜਦੋਂ ਬੀ. ਸੀ. ਸੀ. ਆਈ. ਕਾਰਜ ਖੇਤਰ ਦੀਆਂ ਸ਼ਰਤਾਂ ਤੇ ਕਾਰਜਕਾਲ ਨੂੰ ਸਪੱਸ਼ਟ ਕਰ ਦਿੱਤਾ ਹੈ ਤਾਂ ਉਹ ਇਸ ਦਾ ਹਿੱਸਾ ਬਣਨ ਦੇ ਬਾਰੇ 'ਚ ਫੈਸਲਾ ਕਰਨਗੇ। ਤੇਂਦੁਲਕਰ ਖੁਦ ਨੂੰ ਕ੍ਰਿਕਟ ਸਲਾਹਕਾਰ ਕਮੇਟੀ ਦਾ ਹਿੱਸਾ ਨਹੀਂ ਮੰਨਦੇ ਤੇ ਇਸ ਰੂਪ 'ਚ ਕੰਮ ਨਹੀਂ ਕਰਨਗੇ। ਇਸ਼ ਕਾਰਨ ਵਰਤਮਾਨ ਸ਼ਿਕਾਇਤ ਕੋਈ ਵੀ ਮਾਈਨੇ ਨਹੀਂ ਰੱਖਦੀ। ਇਸ ਲਈ ਵਰਤਮਾਨ ਸ਼ਿਕਾਇਤ ਨੂੰ ਬੇਲੋੜਾ ਕਰਾਰ ਦਿੱਤਾ ਜਾਂਦਾ ਹੈ ਤੇ ਇਸ ਪ੍ਰਕਾਰ ਉਸਦਾ ਬੰਦੋਬਸਤ ਕੀਤਾ ਜਾਂਦਾ ਹੈ। ਬੀ. ਸੀ. ਸੀ. ਆਈ ਦੇ ਲੋਕਪਾਲ ਦੀ ਭੂਮੀਕਾ ਵੀ ਨਿਭਾਅ ਰਹੇ ਜੈਨ ਨੇ ਕਿਹਾ ਕਿ ਤੇਂਦੁਲਕਰ ਨੇ ਆਪਣੇ ਵਕੀਲ ਅਮਿਤ ਸਿੱਬਲ ਦੇ ਜਰੀਏ ਕੀਤਾ ਜੋ ਕਿ ਮਾਮਲਾ ਖਾਰਜ ਕਰਨ ਦੇ ਲਈ ਪ੍ਰਾਪਤ ਹੈ।
ਨਡਾਲ ਤੇ ਜੋਕੋਵਿਚ ਦੀ ਧਮਾਕੇਦਾਰ ਸ਼ੁਰੂਆਤ
NEXT STORY