ਸਪੋਰਟਸ ਡੈਸਕ- ਅੰਤਰਰਾਸ਼ਟਰੀ ਕ੍ਰਿਕਟ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਖਿਡਾਰੀ 40 ਸਾਲ ਦੀ ਉਮਰ ਤੱਕ ਸੰਨਿਆਸ ਲੈ ਲੈਂਦੇ ਹਨ ਪਰ ਹੁਣ ਇੱਕ ਅਜਿਹਾ ਖਿਡਾਰੀ ਸਾਹਮਣੇ ਆਇਆ ਹੈ ਜਿਸਨੇ 62 ਸਾਲ ਦੀ ਉਮਰ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਡੈਬਿਊ ਕਰਕੇ ਵਿਸ਼ਵ ਰਿਕਾਰਡ ਬਣਾਇਆ ਹੈ। ਇੱਕ ਅਜਿਹੀ ਉਮਰ ਵਿੱਚ ਜਦੋਂ ਲੋਕਾਂ ਲਈ ਤੁਰਨਾ ਵੀ ਔਖਾ ਹੋ ਜਾਂਦਾ ਹੈ, ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣਾ ਡੈਬਿਊ ਕਰਕੇ ਇਸ ਖਿਡਾਰੀ ਨੇ ਸਾਬਤ ਕਰ ਦਿੱਤਾ ਕਿ ਖੇਡਣ ਦੀ ਕੋਈ ਉਮਰ ਨਹੀਂ ਹੁੰਦੀ।
ਇਹ ਵੀ ਪੜ੍ਹੋ- Airtel ਦਾ 84 ਦਿਨ ਵਾਲਾ ਸਸਤਾ ਪਲਾਨ, ਮੁਫਤ ਕਾਲਿੰਗ ਤੇ ਪਲਾਨ ਦੀ ਟੈਨਸ਼ਨ ਹੋਈ ਖਤਮ
ਕੌਣ ਹੈ ਇਹ ਖਿਡਾਰੀ?
ਇੱਕ ਰਿਪੋਰਟ ਦੇ ਅਨੁਸਾਰ 10 ਮਾਰਚ ਨੂੰ ਕੋਸਟਾ ਰੀਕਾ ਅਤੇ ਫਾਕਲੈਂਡ ਟਾਪੂਆਂ ਵਿਚਕਾਰ ਇੱਕ ਟੀ-20 ਮੈਚ ਖੇਡਿਆ ਗਿਆ ਸੀ। ਇਸ ਮੈਚ ਵਿੱਚ ਮੈਥਿਊ ਬ੍ਰਾਊਨਲੀ ਨਾਮ ਦੇ ਇੱਕ ਖਿਡਾਰੀ ਨੇ 62 ਸਾਲ ਦੀ ਉਮਰ ਵਿੱਚ ਕ੍ਰਿਕਟ ਵਿੱਚ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ। ਇਸ ਦੇ ਨਾਲ ਮੈਥਿਊ ਬ੍ਰਾਊਨਲੀ ਹੁਣ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਡੈਬਿਊ ਕਰਨ ਵਾਲਾ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਬਣ ਗਿਆ ਹੈ। ਇਸ ਨਾਲ ਮੈਥਿਊ ਨੇ ਓਸਮਾਨ ਗੋਕਰ ਦਾ ਰਿਕਾਰਡ ਤੋੜ ਦਿੱਤਾ ਹੈ।
ਇਹ ਵੀ ਪੜ੍ਹੋ- 'ਸਿਕੰਦਰ' ਦੀ ਰਿਲੀਜ਼ ਤੋਂ ਪਹਿਲਾਂ ਬਦਲੀ ਸਲਮਾਨ ਦੀ ਲੁੱਕ
ਮੈਥਿਊ ਬ੍ਰਾਊਨਲੀ ਨੇ ਹੁਣ ਤੱਕ ਤਿੰਨ ਟੀ-20 ਮੈਚ ਖੇਡੇ ਹਨ, ਜਿਸ ਵਿੱਚ ਉਨ੍ਹਾਂ ਨੇ ਬੱਲੇਬਾਜ਼ੀ ਕਰਦੇ ਹੋਏ ਸਿਰਫ਼ 6 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਓਵਰ ਵੀ ਸੁੱਟਿਆ ਹੈ। ਉਨ੍ਹਾਂ ਨੂੰ ਗੇਂਦਬਾਜ਼ੀ ਕਰਦੇ ਹੋਏ ਅਜੇ ਤੱਕ ਕੋਈ ਵਿਕਟ ਨਹੀਂ ਮਿਲੀ ਹੈ।
ਇਹ ਵੀ ਪੜ੍ਹੋ- ਸੰਜੂ ਸੈਮਸਨ ਦੀ ਫਿਟਨੈੱਸ 'ਤੇ ਆਇਆ ਅਪਡੇਟ, ਇਸ ਭਾਰਤੀ ਖਿਡਾਰੀ ਨੂੰ ਮਿਲ ਸਕਦੈ ਵੱਡਾ ਮੌਕਾ
ਉਸਮਾਨ ਗੋਕਰ ਨੇ 59 ਸਾਲ ਦੀ ਉਮਰ ਵਿੱਚ ਕੀਤਾ ਸੀ ਡੈਬਿਊ
2019 ਵਿੱਚ ਓਸਮਾਨ ਗੋਕਰ ਨੇ 59 ਸਾਲ ਦੀ ਉਮਰ ਵਿੱਚ ਇਲਫੋਵ ਕਾਉਂਟੀ ਵਿੱਚ ਖੇਡੇ ਗਏ ਇੱਕ ਟੀ-20 ਅੰਤਰਰਾਸ਼ਟਰੀ ਮੈਚ ਵਿੱਚ ਆਪਣਾ ਡੈਬਿਊ ਕੀਤਾ। ਓਸਮਾਨ ਗੋਕਰ ਨੇ ਇਹ ਮੈਚ ਤੁਰਕੀ ਲਈ ਖੇਡਿਆ। ਜੇਕਰ ਅਸੀਂ ਭਾਰਤੀ ਖਿਡਾਰੀਆਂ ਦੀ ਗੱਲ ਕਰੀਏ ਤਾਂ ਰੁਸਤਮਜੀ ਜਮਸ਼ੇਦਜੀ ਨੇ 41 ਸਾਲ ਦੀ ਉਮਰ ਵਿੱਚ ਭਾਰਤ ਲਈ ਆਪਣਾ ਟੈਸਟ ਡੈਬਿਊ ਕੀਤਾ ਸੀ। ਜਮਸ਼ੇਦਜੀ ਭਾਰਤ ਲਈ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਡੈਬਿਊ ਕਰਨ ਵਾਲੇ ਸਭ ਤੋਂ ਵੱਡੀ ਉਮਰ ਦੇ ਕ੍ਰਿਕਟਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
IPL ਖੇਡਣ ਲਈ ਤਰਸੇ ਪਾਕਿਸਤਾਨੀ ਖਿਡਾਰੀ, ਇੱਕ ਵਾਰ ਹੀ ਮਿਲਿਆ ਸੀ 11 ਖਿਡਾਰੀਆਂ ਨੂੰ ਮੌਕਾ
NEXT STORY