ਸਪੋਰਟਸ ਡੈਸਕ— ਆਸਟਰੇਲੀਆ ਦੇ ਮਹਾਨ ਸਲਾਮੀ ਬੱਲੇਬਾਜ਼ਾਂ 'ਚੋਂ ਇਕ ਮੈਥਿਊ ਹੇਡਨ ਆਪਣੀ ਵੱਖਰੇ ਸਟਾਈਲ ਦੇ ਕਾਰਨ ਅਕਸਰ ਸੁਰਖ਼ੀਆਂ 'ਚ ਰਹਿੰਦੇ ਹਨ। ਇਨਾਂ ਦਿਨਾਂ 'ਚ ਹੇਡਨ ਕੁਮੈਂਟੇਟਰ ਜਾਂ ਐਂਕਰ ਦੀ ਭੂਮਿਕਾ ਨਿਭਾ ਰਹੇ ਹਨ। ਅਜਿਹੇ 'ਚ ਉਹ ਸਮੇਂ-ਸਮੇਂ 'ਤੇ ਆਈ.ਪੀ.ਐੱਲ. ਨਾਲ ਜੁੜੇ ਵੱਖੋ-ਵੱਖਰੇ ਟਾਸਕ 'ਚ ਹਿੱਸਾ ਲੈ ਕੇ ਕ੍ਰਿਕਟ ਪ੍ਰਸ਼ੰਸਕਾਂ ਦਾ ਵੀ ਮਨੋਰੰਜਨ ਕਰਦੇ ਰਹਿੰਦੇ ਹਨ। ਹੁਣ ਤਾਜ਼ਾ ਮਾਮਲੇ 'ਚ ਮੈਥਿਊ ਹੇਡਨ ਭੇਸ ਬਦਲ ਕੇ ਬਾਜ਼ਾਰ 'ਚ ਖਰੀਦਾਰੀ ਕਰਦੇ ਹੋਏ ਦੇਖੇ ਗਏ। ਦਰਅਸਲ ਹੇਡਨ ਨੂੰ ਚੈਲੰਜ ਮਿਲਿਆ ਸੀ ਕਿ ਉਹ ਬਾਰਗੇਨਿੰਗ (ਤੋਲ ਮੋਲ) ਕਰਕੇ ਬਾਜ਼ਾਰ 'ਚੋਂ ਜ਼ਿਆਦਾ ਤੋਂ ਜ਼ਿਆਦਾ ਸਾਮਾਨ ਖਰੀਦਣ। ਹੇਡਨ ਨੇ ਇਹ ਚੈਲੰਜ ਪੂਰਾ ਵੀ ਕੀਤਾ।
ਹੇਡਨ ਨੇ ਖ਼ੁਦ ਆਪਣੇ ਇੰਸਟਾ ਅਕਾਊਂਟ'ਤੇ ਇਕ ਫੋਟੇ ਅਪਲੋਡ ਕੀਤੀ ਹੈ ਜਿਸ 'ਚ ਉਹ ਸਿਰ 'ਤੇ ਹੈਟ ਅਤੇ ਨਕਲੀ ਦਾੜ੍ਹੀ ਲਗਾਏ ਦਿਸ ਰਹੇ ਹਨ। ਫੋਟੋ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਦਿੱਤੀ ਹੈ- ਚੇਨਈ ਦੇ ਟੀ ਨਗਰ ਸਟ੍ਰੀਟ ਮਾਲ 'ਚ ਸ਼ਾਪਿੰਗ ਲਈ ਅੰਡਰਕਵਰ ਹਾਂ। ਹੇਡਨ ਨੇ ਖਰੀਦਾਰੀ ਕਰਦੇ ਹੋਏ ਫੋਟੋ ਅਤੇ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ। ਇਸ 'ਚ ਇਕ ਹੋਰ ਵਿਅਕਤੀ ਉਨ੍ਹਾਂ ਨੂੰ ਸਾਮਾਨ ਖਰੀਦਣ 'ਚ ਉਸ ਦੀ ਮਦਦ ਕਰਦਾ ਨਜ਼ਰ ਆਉਂਦਾ ਹੈ। ਟਾਸਕ ਖਤਮ ਕਰਕੇ ਹੇਡਨ ਨੇ ਦੱਸਿਆ ਕਿ ਸ਼ੇਨ ਵਾਰਨ ਨੇ ਉਨ੍ਹਾਂ ਨੂੰ 1000 ਰੁਪਏ ਤੋਂ ਘੱਟ ਦੇ ਸਾਮਾਨ ਖਰੀਦਣ ਦਾ ਚੈਲੰਜ ਦਿੱਤਾ ਸੀ, ਇਸ ਲਈ ਉਨ੍ਹਾਂ ਨੇ ਲੁੰਗੀ, ਸ਼ਰਟ, ਰਜਨੀ ਬ੍ਰਾਂਡ ਦੇ ਧੁੱਪ ਦੇ ਚਸ਼ਮੇ ਅਤੇ ਇਕ ਘੜੀ ਖਰੀਦੀ।
ਲੁੰਗੀ ਵੀ ਦਿਖਾ ਚੁੱਕੇ ਹਨ ਹੇਡਨ

ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਆਈ.ਪੀ.ਐੱਲ. ਲਈ ਮੈਥਿਊ ਹੇਡਨ ਨੇ ਕੋਈ ਅਜੀਬ ਟਾਸਕ ਕੀਤਾ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਪਿੱਚ 'ਤੇ ਲੁੰਗੀ ਪਹਿਨ ਕੇ ਬੱਲੇਬਾਜ਼ੀ ਕਰਨ ਦਾ ਚੈਲੰਜ ਮਿਲਿਆ ਸੀ। ਖ਼ਾਸ ਗੱਲ ਇਹ ਰਹੀ ਕਿ ਹੇਡਨ ਨੇ ਲੁੰਗੀ ਅਤੇ ਚੇਨਈ ਦੀ ਟੀ-ਸ਼ਰਟ ਪਹਿਨ ਕੇ ਖ਼ੂਬ ਚੌਕੇ-ਛੱਕੇ ਲਗਾਏ ਸਨ।
ਦੂਜੇ ਸੀਜ਼ਨ 'ਚ ਹੇਡਨ ਨੇ ਜਿੱਤੀ ਸੀ ਓਰੇਂਜ ਕੈਪ

ਮੈਥਿਊ ਹੇਡਨ ਨੇ ਆਈ.ਪੀ.ਐੱਲ. ਦੇ ਸ਼ੁਰੂਆਤੀ ਸੀਜ਼ਨਾਂ 'ਚ ਖੂਬ ਧੂਮ ਮਚਾਈ ਸੀ। ਹੇਡਨ ਅਜੇ ਤਕ ਆਈ.ਪੀ.ਐੱਲ. ਦੀਆਂ 34 ਪਾਰੀਆਂ 'ਚ 34.90 ਦੀ ਔਸਤ ਨਾਲ 1117 ਦੌੜਾਂ ਬਣਾ ਚੁੱਕੇ ਹਨ। ਖਾਸ ਗੱਲ ਇਹ ਹੈ ਕਿ ਉਹ ਆਈ.ਪੀ.ਐੱਲ. ਦੇ ਦੂਜੇ ਸੀਜ਼ਨ 'ਚ ਓਰੇਂਜ ਕੈਪ ਜਿੱਤਣ ਵਾਲੇ ਕ੍ਰਿਕਟਰ ਵੀ ਸਨ। ਉਦੋਂ ਡੈਕੱਨ ਚਾਰਜਰਜ਼ ਨੇ ਭਾਵੇਂ ਹੀ ਖਿਤਾਬ ਜਿੱਤਿਆ ਹੋਵੇ ਪਰ ਹੇਡਨ ਨੇ 572 ਦੌੜਾਂ ਬਣਾ ਕੇ ਓਰੇਂਜ ਕੈਪ 'ਤੇ ਆਪਣਾ ਕਬਜ਼ਾ ਜਮਾਇਆ ਸੀ।
ਰਿਟਾਇਰਮੈਂਟ ਮੈਚ ਖੇਡ ਰਿਹਾ ਇਟਾਲੀਅਨ ਫੁੱਟਬਾਲਰ ਹੋਇਆ ਅਗਵਾ, ਵੀਡੀਓ
NEXT STORY