ਦੁਬਈ–ਭਾਰਤ ਦੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੂੰ ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ ਵਿਰੁੱਧ ਟੈਸਟ ਲੜੀ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ ਦਸੰਬਰ ਮਹੀਨੇ ਲਈ ਆਈ.ਸੀ. ਸੀ. ‘ਪਲੇਅਰ ਆਫ ਦਿ ਮੰਥ (ਮਹੀਨੇ ਦਾ ਸਰਵਸ੍ਰੇਸ਼ਠ ਖਿਡਾਰੀ)’ ਐਵਾਰਡ ਲਈ ਸ਼ਨੀਵਾਰ ਨੂੰ ਨਾਮਜ਼ਦ ਕੀਤਾ ਗਿਆ। ਮੰਯਕ ਤੋਂ ਇਲਾਵਾ ਨਿਊਜ਼ੀਲੈਂਡ ਦੇ ਸਪਿਨਰ ਏਜ਼ਾਜ਼ ਪਟੇਲ ਤੇ ਆਸਟਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੂੰ ਵੀ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਜੋਕੋਵਿਚ ਲਈ ਰਾਹਤ ਦੀ ਖ਼ਬਰ, ਖੇਡ ਸਕਣਗੇ ਫ੍ਰੈਂਚ ਓਪਨ ਟੂਰਨਾਮੈਂਟ
ਨਿਯਮਿਤ ਸਲਾਮੀ ਬੱਲੇਬਾਜ਼ਾਂ ਰੋਹਿਤ ਸ਼ਰਮਾ, ਸ਼ੁਭਮਨ ਗਿੱਲ ਤੇ ਕੇ. ਐੱਲ. ਰਾਹੁਲ ਦੀ ਕਿਸੇ ਨਾ ਕਿਸੇ ਪੱਧਰ ’ਤੇ ਗੈਰ-ਮੌਜੂਦਗੀ ਵਿਚ ਮਯੰਕ ਨੇ ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ ਵਿਰੁੱਧ ਮਿਲੇ ਮੌਕਿਆਂ ਦਾ ਪੂਰਾ ਫਾਇਦਾ ਚੁੱਕਿਆ। ਇਸ ਦੌਰਾਨ ਖੇਡੇ ਗਏ ਦੋ ਮੈਚਾਂ ਵਿਚ ਉਸ ਨੇ 69.00 ਦੀ ਔਸਤ ਨਾਲ 276 ਦੌੜਾਂ ਬਣਾਈਆਂ, ਜਿਸ ਵਿਚ 2 ਅਰਧ ਸੈਂਕੜੇ ਤੇ ਇਕ ਸੈਂਕੜਾ ਸ਼ਾਮਲ ਹੈ। ਮੰਯਕ ਮੁੰਬਈ ਵਿਚ ਨਿਊਜ਼ੀਲੈਂਡ ਵਿਰੁੱਧ ਦੂਜੇ ਟੈਸਟ ਵਿਚ ਭਾਰਤੀ ਜਿੱਤ ਦਾ ਸੂਤਰਧਾਰ ਬਣਿਆ। ਉਸ ਨੇ ਦੋ ਪਾਰੀਆਂ ਵਿਚ 150 ਤੇ 62 ਦੌੜਾਂ ਬਣਾਈਆਂ, ਜਿਸ ਵਿਚ ਭਾਰਤੀ ਟੀਮ ਨੇ ਮੈਚ ਆਪਣੇ ਨਾਂ ਕੀਤਾ। ਉਸ ਨੇ ਦੱਖਣੀ ਅਫਰੀਕਾ ਵਿਰੁੱਧ ਸੈਂਚੂਰੀਅਨ ਵਿਚ ਰਾਹੁਲ ਦੇ ਨਾਲ ਪਹਿਲੀ ਵਿਕਟ ਲਈ 117 ਦੌੜਾਂ ਦੀ ਅਹਿਮ ਸਾਂਝੇਦਾਰੀ ਕਰਕੇ ਟੀਮ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ। ਉਸ ਨੇ ਇਸ ਦੌਰਾਨ ਬੱਲੇਬਾਜ਼ਾਂ ਲਈ ਮੁਸ਼ਕਿਲ ਹਾਲਾਤ ਵਿਚ 60 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਭਾਰਤ ਵਿਚ ਜਨਮੇ ਨਿਊਜ਼ੀਲੈਂਡ ਦੇ ਸਪਿਨਰ ਏਜ਼ਾਜ਼ ਪਟੇਲ ਨੇ ਮੁੰਬਈ ਟੈਸਟ ਵਿਚ ਪਾਰੀ ਦੀਆਂ ਸਾਰੀਆਂ 10 ਵਿਕਟਾਂ ਲੈ ਕੇ ਇਤਿਹਾਸ ਵਿਚ ਆਪਣਾ ਨਾਂ ਦਰਜ ਕਰਵਾ ਲਿਆ। ਭਾਰਤ ਵਿਰੁੱਧ ਲੜੀ ਦੇ ਦੂਜੇ ਟੈਸਟ ਮੈਚ ਦੀ ਪਹਿਲੀ ਪਾਰੀ ਵਿਚ ਉਸ ਨੇ ਇਹ ਕਾਰਨਾਮਾ ਕੀਤਾ। ਉਹ ਜਿਮ ਲੇਕਰ ਤੇ ਅਨਿਲ ਕੁੰਬਲੇ ਤੋਂ ਬਾਅਦ ਅਜਿਹਾ ਕਰਨ ਵਾਲਾ ਦੁਨੀਆ ਦਾ ਤੀਜਾ ਬੱਲੇਬਾਜ਼ ਬਣਿਆ। ਖੱਬੇ ਹੱਥ ਦੇ ਇਸ ਗੇਂਦਬਾਜ਼ ਨੇ ਇਸ ਦੌਰਾਨ ਸਿਰਫ ਇਕ ਟੈਸਟ ਮੈਚ ਖੇਡਿਆ, ਜਿਸ ਵਿਚ ਉਸ ਨੇ 16.07 ਦੀ ਔਸਤ ਨਾਲ 14 ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਸਰਦਰੁੱਤ ਓਲੰਪਿਕ ਦੀ ਟਿਕਟ ਪੱਕੀ ਕਰਨ ਵਾਲੇ ਆਰਿਫ਼ ਖ਼ਾਨ ਨੂੰ ਟਾਪਸ 'ਚ ਮਿਲੀ ਜਗ੍ਹਾ
ਸਟਾਰਕ ਨੇ ਵੀ ਇਸ ਦੌਰਾਨ ਬੱਲੇ ਤੇ ਗੇਂਦ ਦੋਵਾਂ ਨਾਲ ਅਸਾਧਾਰਨ ਪ੍ਰਦਰਸ਼ਨ ਕੀਤਾ ਸੀ। ਉਸ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਆਸਟਰੇਲੀਆ ਨੇ ਦੋ ਮੈਚ ਬਾਕੀ ਰਹਿੰਦਿਆਂ ਏਸ਼ੇਜ਼ ਲੜੀ ਆਪਣੇ ਨਾਂ ਕਰ ਲਈ ਹੈ। ਪਿਛਲੇ ਮਹੀਨੇ 3 ਮੈਚਾਂ ਵਿਚ ਉਸ ਨੇ 19.64 ਦੀ ਔਸਤ ਨਾਲ 14 ਵਿਕਟਾਂ ਲਈਆਂ ਤੇ 58.50 ਦੀ ਔਸਤ ਨਾਲ 117 ਦੌੜਾਂ ਬਣਾ ਕੇ ਬੱਲੇ ਨਾਲ ਵੀ ਉਪਯੋਗੀ ਯੋਗਦਾਨ ਦਿੱਤਾ। ਉਸ ਨੇ ਏਸ਼ੇਜ਼ ਲੜੀ ਦੇ ਸ਼ੁਰੂਆਤੀ ਟੈਸਟ ਦੀ ਪਹਿਲੀ ਗੇਂਦ ’ਤੇ ਹੀ ਰੋਰੀ ਬਰਨਸ ਨੂੰ ਆਊਟ ਕਰਕੇ ਆਸਟਰੇਲੀਆ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਉਸ ਨੇ ਇਸ ਮੈਚ ਵਿਚ 35 ਦੌੜਾਂ ਤੋਂ ਇਲਾਵਾ ਟ੍ਰੈਵਿਸ ਹੈੱਡ ਦੇ ਨਾਲ 8 ਵਿਕਟਾਂ ਲਈ 85 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ। ਉਸ ਨੇ ਦੂਜੇ ਟੈਸਟ ਵਿਚ 6 ਵਿਕਟਾਂ ਲਈਆਂ ਤੇ 58 ਦੌੜਾਂ ਬਣਾਈਆਂ ਜਦਕਿ ਬਾਕਸਿੰਗ ਡੇ ਟੈਸਟ ਵਿਚ ਵੀ 5 ਵਿਕਟਾਂ ਲਈਆਂ ਤੇ ਪਹਿਲੀ ਪਾਰੀ ਵਿਚ ਅਜੇਤੂ 24 ਦੌੜਾਂ ਬਣਾ ਕੇ ਆਸਟਰੇਲੀਆ ਨੂੰ 82 ਦੌੜਾਂ ਦੀ ਬੜ੍ਹਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜੋਕੋਵਿਚ ਲਈ ਰਾਹਤ ਦੀ ਖ਼ਬਰ, ਖੇਡ ਸਕਣਗੇ ਫ੍ਰੈਂਚ ਓਪਨ ਟੂਰਨਾਮੈਂਟ
NEXT STORY