ਪੈਰਿਸ- ਪੈਰਿਸ ਸੇਂਟ ਜਰਮੇਨ ਦੇ ਸਟ੍ਰਾਈਕਰ ਕਾਈਲੀਆਨ ਐਮਬਾਪੇ ਦੇ ਖੱਬੇ ਪੈਰ 'ਚ ਅਭਿਆਸ ਦੇ ਦੌਰਾਨ ਸੱਟ ਲਗ ਗਈ ਜਦਕਿ ਉਨ੍ਹਾਂ ਦੀ ਟੀਮ ਨੂੰ ਦੋ ਦਿਨ ਬਾਅਦ ਚੈਂਪੀਅਨ ਲੀਗ ਦੇ ਮੈਚ 'ਚ ਰੀਆਲ ਮੈਡ੍ਰਿਡ ਨਾਲ ਖੇਡਣਾ ਹੈ। ਫ੍ਰੈਂਚ ਲੀਗ ਕਲੱਬ ਨੇ ਕਿਹਾ ਕਿ ਐਮਬਾਪੇ ਨੂੰ ਸੋਮਵਾਰ ਨੂੰ ਅਭਿਆਸ ਸੈਸ਼ਨ ਦੇ ਦੌਰਾਨ ਸੱਟ ਲੱਗੀ ਪਰ ਸ਼ੁਰੂਆਤੀ ਮੈਡੀਕਲ ਜਾਂਚ 'ਚ ਪਤਾ ਲਗਦਾ ਹੈ ਕਿ ਸੱਟ ਗੰਭੀਰ ਨਹੀਂ ਹੈ।
ਪੀ. ਐੱਸ. ਜੀ. ਨੇ ਕਿਹਾ ਕਿ ਉਹ ਇਲਾਜ ਕਰਵਾਉਣਗੇ ਤੇ ਮੰਗਲਵਾਰ ਨੂੰ ਉਨ੍ਹਾਂ ਦਾ ਫਿੱਟਨੈਸ ਟੈਸਟ ਮੁੜ ਕੀਤਾ ਜਾਵੇਗਾ। ਮੈਡ੍ਰਿਡ ਖ਼ਿਲਾਫ਼ ਮੈਚ ਬੁੱਧਵਾਰ ਨੂੰ ਹੋਵੇਗਾ। ਐਮਬਾਪੇ ਨੇ ਇਸ ਸੈਸ਼ਨ 'ਚ 24 ਗੋਲ ਕੀਤੇ ਤੇ 17 'ਚ ਮਦਦ ਕੀਤੀ। ਪਹਿਲੇ ਪੜਾਅ 'ਚ ਪੀ. ਐੱਸ. ਜੀ. ਨੇ ਮੈਡ੍ਰਿਡ ਨੂੰ 1-0 ਨਾਲ ਹਰਾਇਆ ਸੀ।
ਇਕ 'ਡਾਟ' ਕਾਰਨ ਸ਼ਬਦਾਂ ਦੇ ਅਰਥ ਹੋਏ 'ਅਨਰਥ', ਸੋਸ਼ਲ ਮੀਡੀਆ 'ਤੇ ਬੁਰੀ ਤਰ੍ਹਾਂ ਘਿਰੇ ਮੁਹੰਮਦ ਆਮਿਰ
NEXT STORY