ਇੰਫਾਲ- ਮਣੀਪੁਰ ਸਰਕਾਰ ਨੇ ਦੇਸ਼ ਦੀ ਸਟਾਰ ਮਹਿਲਾ ਮੁੱਕੇਬਾਜ਼ ਐੱਮ. ਸੀ. ਮੈਰੀਕਾਮ ਨੂੰ ਆਈਬਾ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ-2018 'ਚ ਸੋਨ ਤਮਗੇ ਦੀ ਕਾਮਯਾਬੀ ਲਈ ਸਨਮਾਨਜਨਕ ਇੰਫਾਲ 'ਚ ਉਸ ਦੇ ਨਾਂ 'ਤੇ ਸੜਕ ਦਾ ਨਾਂ ਰੱਖਣ ਦਾ ਐਲਾਨ ਕੀਤਾ ਅਤੇ ਉਸ ਨੂੰ 10 ਲੱਖ ਰੁਪਏ ਦਾ ਚੈੱਕ ਸੌਂਪਿਆ। ਮਣੀਪੁਰ ਸਰਕਾਰ ਵਲੋਂ ਇੱਥੇ ਇਕ ਆਯੋਜਿਤ ਸਮਾਰੋਹ 'ਚ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਮੈਰੀਕਾਮ ਨੂੰ 'ਮਿਥੋਏਲੀਮਾ' ਦਾ ਖਿਤਾਬ ਦਿੱਤਾ।
ਸਤਿਆਰੂਪ ਨੇ 'ਪਿਕੋ ਡੇ ਓਰੀਜ਼ਾਬਾ' ਚੋਟੀ 'ਤੇ ਲਹਿਰਾਇਆ ਤਿਰੰਗਾ
NEXT STORY