ਸਪੋਰਟਸ ਡੈਸਕ- ਪਾਕਿਸਤਾਨ ਦੀ ਹਾਕੀ ਟੀਮ ਦੇ ਖਿਡਾਰੀਆਂ ਦੇ ਨਾਲ ਕੁਝ ਅਜਿਹਾ ਹੋਇਆ ਹੈ ਜਿਸਦੀ ਕਲਪਨਾ ਕਰਨਾ ਵੀ ਮੁਸ਼ਕਿਲ ਹੈ। ਪਾਕਿਸਤਾਨ ਦੀ ਹਾਕੀ ਟੀਮ ਦੇ ਖਿਡਾਰੀਆਂ ਨੇ ਦੋਸ਼ ਲਗਾਇਆ ਹੈ ਕਿ ਬੋਰਡ ਨੇ ਉਨ੍ਹਾਂ ਨੂੰ ਜਿੰਨੇ ਪੈਸੇ ਦੇਣ ਦਾ ਵਾਅਦਾ ਕੀਤਾ ਸੀ ਉਸਤੋਂ ਕਾਫੀ ਘੱਟ ਪੈਸੇ ਦਿੱਤੇ ਹਨ ਅਤੇ ਹੁਣ ਇਹ ਖਿਡਾਰੀ ਅਗਲੇ ਸਾਲ ਫਰਵਰੀ 'ਚ ਹੋਣ ਵਾਲੇ ਪੁਰਸ਼ ਐੱਫ.ਆਈ.ਐੱਚ. ਪ੍ਰੋ ਲੀਗ ਦੇ ਦੂਜੇ ਰਾਊਂਡ 'ਚ ਖੇਡਣ ਤੋਂ ਇਨਕਾਰ ਕਰ ਰਹੇ ਹਨ। ਇਨ੍ਹਾਂ ਖਿਡਾਰੀਆਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਇਸ ਮਹੀਨੇ ਦੀ ਸ਼ੁਰੂਆਤ 'ਚ ਖੇਡੇ ਗਏ ਮੈਚਾਂ ਲਈ ਪੂਰਾ ਦੈਨਿਕ ਭੱਤਾ ਨਹੀਂ ਦਿੱਤਾ ਗਿਆ।
ਖਿਡਾਰੀਆਂ ਦਾ ਪੈਸਾ ਖਾ ਗਿਆ ਪਾਕਿਸਤਾਨ ਹਾਕੀ ਬੋਰਡ
ਪਾਕਿਸਤਾਨ ਦੇ ਸੀਨੀਅਰ ਹਾਕੀ ਖਿਡਾਰੀ ਨੇ ਵੱਡਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਾਕਿਸਤਾਨ ਹਾਕੀ ਬੋਰਡ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਅਰਜਨਟੀਨਾ 'ਚ ਪ੍ਰੋ ਲੀਗ ਮੁਕਾਬਲੇਬਾਜ਼ੀ ਦੌਰਾਨ ਉਨ੍ਹਾਂ ਨੂੰ ਹਰ ਦਿਨ 30 ਹਜ਼ਾਰ ਪੀ.ਕੇ.ਆਰ. ਯਾਨੀ 9625 ਭਾਰਤੀ ਰੁਪਏ ਦੇਣਗੇ ਪਰ ਉਨ੍ਹਾਂ ਨੇ ਖਿਡਾਰੀਆਂ ਨੂੰ ਸਿਰਫ 11 ਹਜ਼ਾਰ ਪੀ.ਕੇ.ਆਰ. ਯਾਨੀ 3529 ਭਾਰਤੀ ਰੁਪਏ ਹੀ ਦਿੱਤੇ। ਮਤਲਬ ਪਾਕਿਸਤਾਨੀ ਟੀਮ ਨੇ ਉਨ੍ਹਾਂ ਨਾਲ ਸ਼ਰੇਆਮ ਧੋਖਾ ਕੀਤਾ ਹੈ। ਇਕ ਖਿਡਾਰੀ ਨੇ ਕਿਹਾ ਕਿ ਸਾਨੂੰ ਭਰੋਸਾ ਦਿੱਤਾ ਗਿਆ ਸੀ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਅਰਜਨਟੀਨਾ 'ਚ ਪ੍ਰੋ ਲੀਗ ਮੁਕਾਬਲੇਬਾਜ਼ੀ ਦੌਰਾਨ ਸਾਨੂੰ ਰੋਜ਼ਾਨਾ 30,000 ਪੀ.ਕੇ.ਆਰ. ਦਾ ਭੱਤਾ ਦਿੱਤਾ ਜਾਵੇਗਾ। ਪਿਛਲੇ ਹਫਤੇ ਸਾਡੇ ਖਾਤਿਆਂ 'ਚ ਦੈਨਿਕ ਭੱਤਾ ਜਮ੍ਹਾ ਤਾਂ ਕਰ ਦਿੱਤਾ ਗਿਆ ਪਰ ਸਿਰਫ 11,000 ਪੀ.ਕੇ.ਆਰ. ਹੀ ਜਮ੍ਹਾ ਕੀਤੇ ਗਏ ਜੋ ਸਰਾਸਰ ਧੋਖਾ ਹੈ।
ਇਹ ਵੀ ਪੜ੍ਹੋ- ਵਾਲ-ਵਾਲ ਬਚਿਆ ਪਾਕਿਸਤਾਨੀ ਗੇਂਦਬਾਜ਼! BBL ਮੈਚ ਦੌਰਾਨ ਟਲਿਆ ਖ਼ੌਫ਼ਨਾਕ ਹਾਦਸਾ (ਵੀਡੀਓ)
ਪਾਕਿਸਤਾਨ ਹਾਕੀ ਫੈਡਰੇਸ਼ਨ ਨੇ ਖੜ੍ਹੇ ਕੀਤੇ ਹੱਥ
ਹੈਰਾਨੀ ਵਾਲੀ ਗੱਲ ਇਹ ਹੈ ਕਿ ਪਾਕਿਸਤਾਨ ਹਾਕੀ ਫੈਡਰੇਸ਼ਨ ਨੇ ਕਿਹਾ ਹੈ ਕਿ ਉਹ ਇਸ ਮਾਮਲੇ 'ਤੇ ਜ਼ਿਆਦਾ ਕੁਝ ਨਹੀਂ ਕਰ ਸਕਦੇ। ਜਦੋਂ ਕਿ ਉਹ ਮੰਨਦੇ ਹਨ ਕਿ ਖਿਡਾਰੀਆਂ ਨੂੰ ਇੰਨੇ ਪੈਸੇ ਮਿਲਣੇ ਚਾਹੀਦੇ ਸਨ, ਉਹ ਹੁਣ ਆਪਣੇ ਹੱਥ ਖੜ੍ਹੇ ਕਰ ਰਹੇ ਹਨ। ਪੀਐੱਚਐੱਫ ਸਕੱਤਰ ਰਾਣਾ ਮੁਜਾਹਿਦ ਨੇ ਕਿਹਾ, "ਪੀਐੱਚਐੱਫ ਨੀਤੀ ਦੇ ਅਨੁਸਾਰ, ਖਿਡਾਰੀਆਂ ਨੂੰ ਹਰੇਕ ਨੂੰ 30,000 ਰੁਪਏ ਦਾ ਭੱਤਾ ਮਿਲਣਾ ਚਾਹੀਦਾ ਹੈ। ਹਾਲਾਂਕਿ, ਪੀਐੱਸਬੀ ਪ੍ਰੋ ਲੀਗ ਹਾਕੀ ਟੂਰਨਾਮੈਂਟ ਦੇ ਦੋਵਾਂ ਪੜਾਵਾਂ ਲਈ ਸਾਰੇ ਖਰਚੇ ਸਹਿਣ ਕਰ ਰਿਹਾ ਹੈ, ਇਸ ਲਈ ਅਸੀਂ ਇਸ ਮਾਮਲੇ ਵਿੱਚ ਜ਼ਿਆਦਾ ਕੁਝ ਨਹੀਂ ਕਰ ਸਕਦੇ।" ਇਹ ਧਿਆਨ ਦੇਣ ਯੋਗ ਹੈ ਕਿ ਪਾਕਿਸਤਾਨੀ ਟੀਮ ਅਰਜਨਟੀਨਾ ਵਿੱਚ ਸਾਰੇ ਚਾਰ ਮੈਚ ਹਾਰ ਗਈ ਸੀ ਅਤੇ ਹੁਣ ਫਰਵਰੀ ਵਿੱਚ ਆਸਟ੍ਰੇਲੀਆ ਵਿੱਚ ਚਾਰ ਮੈਚ ਖੇਡਣੇ ਹਨ। ਜੇਕਰ ਇਹ ਵਿਵਾਦ ਹੱਲ ਨਹੀਂ ਹੋਇਆ ਤਾਂ ਪਾਕਿਸਤਾਨੀ ਟੀਮ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜ੍ਹੋ- ਗੌਤਮ ਗੰਭੀਰ ਨੂੰ ਲੈ ਕੇ ਬੋਲਿਆ ਗਿਆ ਝੂਠ! BCCI ਨੇ ਟੀਮ ਇੰਡੀਆ ਦੇ ਕੋਚ 'ਤੇ ਸੁਣਾਇਆ ਫੈਸਲਾ
ਰਾਊਂਡਗਲਾਸ ਹਾਕੀ ਅਕੈਡਮੀ ਨੇ ਹਾਕੀ ਇੰਡੀਆ ਜੂਨੀਅਰ ਚੈਂਪੀਅਨਸ਼ਿਪ ਦਾ ਖਿਤਾਬ ਰੱਖਿਆ ਬਰਕਰਾਰ
NEXT STORY