ਮੁੰਬਈ— ਭਾਰਤ ਨੇ ਆਸਟਰੇਲੀਆ ਨੂੰ 8 ਵਿਕਟਾਂ ਨਾਲ ਹਰਾ ਕੇ ਚੌਥੀ ਵਾਰ ਅੰਡਰ-19 ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਂ ਕਰ ਲਿਆ। ਇਸ ਤਰ੍ਹਾਂ ਕਰਨ ਵਾਲੀ ਭਾਰਤੀ ਟੀਮ ਦੁਨੀਆ ਦੀ ਪਹਿਲੀ ਟੀਮ ਬਣ ਗਈ ਹੈ। ਪ੍ਰਿਥਵੀ ਸ਼ਾਅ ਦੀ ਕਪਤਾਨੀ 'ਚ ਭਾਰਤੀ ਟੀਮ ਦਾ ਪ੍ਰਦਰਸ਼ਨ ਪੂਰੇ ਟੂਰਨਾਮੈਂਟ 'ਚ ਸ਼ਾਨਦਾਰ ਰਿਹਾ।
ਵਰਲਡ ਕੱਪ ਦਾ ਖਿਤਾਬ ਜਿੱਤਣ ਤੋਂ ਬਾਅਦ ਬੀ.ਸੀ.ਸੀ.ਆਈ ਨੇ ਖਿਡਾਰੀ ਅਤੇ ਟੀਮ ਦੇ ਸਟਾਫ ਨੂੰ ਇਨਾਮੀ ਰਾਸ਼ੀ ਦੇਣ ਦਾ ਐਲਾਨ ਕੀਤਾ। ਬੀ.ਸੀ. ਸੀ. ਆਈ. ਨੇ ਟੀਮ ਦੇ ਸਾਰੇ ਖਿਡਾਰੀਆਂ ਨੂੰ 30 ਲੱਖ ਰੁਪਏ ਜਦਕਿ ਕੋਚ ਰਾਹੁਲ ਦ੍ਰਾਵਿੜ ਨੂੰ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਕਪਤਾਨ ਪ੍ਰਿਥਵੀ ਸ਼ਾਅ ਨੂੰ ਮੁੰਬਈ ਕ੍ਰਿਕਟ ਸੰਘ (ਐੱਮ. ਸੀ. ਏ.) ਨੇ ਵੀ 25 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਐੱਮ. ਸੀ. ਏ. ਪ੍ਰਧਾਨ ਅਤੇ ਭਾਜਪਾ ਵਿਧਾਇਕ ਆਸ਼ੀਸ਼ ਸ਼ੇਲਾਰ ਨੇ ਟਵੀਟ ਕੀਤਾ ਕਿ ਅੰਡਰ-19 ਟੀਮ ਨੂੰ ਵਧਾਈ ਦਿੱਤੀ। ਐੱਮ. ਸੀ. ਏ. ਵਲੋਂ ਕਪਤਾਨ ਅਤੇ ਮੁੰਬਈ ਦੇ ਪ੍ਰਿਥਵੀ ਸ਼ਾਅ ਨੂੰ ਇਨਾਮ ਦੇ ਰੂਪ 'ਚ 25 ਲੱਖ ਰੁਪਏ ਦਿੱਤੇ ਜਾਣਗੇ। ਉਮੀਦ ਹੈ ਕਿ ਇਹ ਨੌਜਵਾਨਾਂ ਨੂੰ ਪ੍ਰਤੀਭਾਵਾਂ ਅਤੇ ਉਤਸ਼ਾਹਿਤ ਕਰੇਗਾ। ਇਸ ਤੋਂ ਪਹਿਲਾਂ ਭਾਰਤ ਨੇ ਆਸਟਰੇਲੀਆ ਨੂੰ 8 ਵਿਕਟਾਂ ਨਾਲ ਹਰਾ ਕੇ ਰਿਕਾਰਡ ਚੌਥੀ ਵਾਰ ਅੰਡਰ-19 ਵਿਸ਼ਵ ਕੱਪ ਜਿੱਤਿਆ।
ਵਿਰਾਟ ਦੀ ਸੈਨਾ ਨੇ ਦੱਖਣੀ ਅਫਰੀਕਾ ਨੂੰ ਕੀਤਾ ਢੇਰ, ਸੀਰੀਜ਼ 'ਚ 2-0 ਨਾਲ ਅੱਗੇ
NEXT STORY