ਨਵੀਂ ਦਿੱਲੀ - ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਬਰੈਂਡਨ ਮੈਕੁਲਮ ਕੋਲਕਾਤਾ ਨਾਈਟਰਾਈਡਰਜ਼ 'ਚ ਵਾਪਸੀ ਕਰ ਰਹੇ ਹਨ ਪਰ ਇਸ ਵਾਰ ਉਹ ਕੋਚ ਦੀ ਭੂਮਿਕਾ ਵਿਚ ਨਜ਼ਰ ਆਉਣਗੇ। ਇਕ ਮੀਡੀਆ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ ਆਈ. ਪੀ. ਐੱਲ. ਟੀਮ ਨੇ ਉਨ੍ਹਾਂ ਨੂੰ ਸਹਾਇਕ ਕੋਚ ਦੇ ਰੂਪ ਵਿਚ ਆਪਣੇ ਨਾਲ ਜੋੜਿਆ ਹੈ।
ਈ. ਐੱਸ. ਪੀ. ਐੱਨ. ਕ੍ਰਿਕਇਨਫੋ ਮੁਤਾਬਕ ਪਿਛਲੇ ਦਿਨੀਂ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਵਾਲੇ ਮੈਕੁਲਮ ਇਸ ਦੇ ਨਾਲ ਹੀ ਕੈਰੇਬਿਆਈ ਪ੍ਰੀਮੀਅਰ ਲੀਗ ਦੀ ਟੀਮ ਤਿਨੀਦਾਦ ਨਾਈਟਰਾਈਡਰਜ਼ ਦੇ ਨਾਲ ਮੁੱਖ ਕੋਚ ਦੇ ਰੂਪ ਵਿਚ ਵੀ ਜੁੜਨਗੇ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਦੋਵਾਂ ਟੀਮਾਂ ਵਿਚ ਉਹ ਸਾਈਮਨ ਕੈਟਿਚ ਦੀ ਥਾਂ ਲੈਣਗੇ। ਮੈਕੁਲਮ ਨੇ 2016 ਵਿਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ ਪਰ ਉਹ ਪੂਰੀ ਦੁਨੀਆ ਦੀਆਂ ਵੱਖ ਵੱਖ ਟੀ-20 ਲੀਗਾਂ ਵਿਚ ਖੇਡਦੇ ਰਹੇ ਹਨ। ਕੇ. ਕੇ. ਆਰ. ਨਾਲ ਮੈਕੁਲਮ ਆਈ. ਪੀ. ਐੱਲ. ਦੇ ਸ਼ੁਰੂਆਤੀ ਸੈਸ਼ਨ ਵਿਚ ਜੁੜੇ ਸਨ। ਉਨ੍ਹਾਂ ਨੇ ਆਈ. ਪੀ. ਐੱਲ. ਦੇ ਸਭ ਤੋਂ ਪਹਿਲੇ ਮੈਚ ਵਿਚ 158 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਸੀ। ਉਹ ਪੰਜ ਸੈਸ਼ਨਾਂ ਤਕ ਕੇ. ਕੇ. ਆਰ. ਦੀ ਟੀਮ ਦੇ ਮੈਂਬਰ ਰਹੇ ਤੇ ਇਸ ਵਿਚਾਲੇ 2009 ਵਿਚ ਉਨ੍ਹਾਂ ਨੇ ਟੀਮ ਦੀ ਅਗਵਾਈ ਵੀ ਕੀਤੀ ਸੀ।
ਦੂਜੇ ਏਸ਼ੇਜ਼ ਟੈਸਟ ਲਈ ਇੰਗਲੈਂਡ ਟੀਮ 'ਚ ਆਰਚਰ, ਮੋਇਨ ਅਲੀ ਬਾਹਰ
NEXT STORY