ਟੋਕੀਓ (ਭਾਸ਼ਾ) : ਟੋਕੀਓ ਓਲੰਪਿਕ ਦੇ ਤਮਗਾ ਜੇਤੂ ਖਿਡਾਰੀ ਹੁਣ ਆਪਣੀ ਮੁਸਕਾਨ ਨੂੰ ਤਸਵੀਰ ਵਿਚ ਕੈਦ ਕਰ ਸਕਣਗੇ, ਕਿਉਂਕਿ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਨੇ ਐਤਵਾਰ ਨੂੰ ਆਪਣੇ ਨਿਯਮਾਂ ਵਿਚ ਬਦਲਾਅ ਕਰਦੇ ਹੋਏ ਉਨ੍ਹਾਂ ਨੂੰ ਤਮਗਾ ਵੰਡ ਸਮਾਰੋਹ ਦੌਰਾਨ 30 ਸਕਿੰਟ ਲਈ ਮਾਸਕ ਉਤਾਰਨ ਦੀ ਮਨਜ਼ੂਰੀ ਦਿੱਤੀ ਹੈ। ਕੋਵਿਡ-19 ਦੇ ਖ਼ਤਰੇ ਨਾਲ ਨਜਿੱਠਣ ਲਈ ਆਯੋਜਕਾਂ ਨੇ ਖਿਡਾਰੀਆਂ, ਕੋਚਾਂ ਅਤੇ ਅਧਿਕਾਰੀਆਂ ਲਈ ਹਰ ਸਮੇਂ ਮਾਸਕ ਪਾਉਣਾ ਜ਼ਰੂਰੀ ਕੀਤਾ ਸੀ। ਬਦਲੇ ਹੋਏ ਨਿਯਮ ਤਹਿਤ ਖਿਡਾਰੀਆਂ ਨੂੰ ਘੱਟ ਸਮੇਂ ਲਈ ਮਾਸਕ ਉਤਾਰਨ ਦੀ ਮਨਜ਼ੂਰੀ ਹੈ। ਇਹ ਨਿਯਮ ਐਤਵਾਰ ਸਵੇਰ ਤੋਂ ਲਾਗੂ ਹੋਇਆ।
ਇਹ ਵੀ ਪੜ੍ਹੋ: ਟੋਕੀਓ ਓਲੰਪਿਕ: ਮੈਰੀਕਾਮ ਦੇ ਮੁੱਕਿਆਂ ਨਾਲ ਜਾਗੀ ਤਮਗੇ ਦੀ ਆਸ, ਜਿੱਤ ਨਾਲ ਕੀਤਾ ਸ਼ਾਨਦਾਰ ਆਗਾਜ਼
ਆਈ.ਓ.ਸੀ. ਨੇ ਬਿਆਨ ਵਿਚ ਕਿਹਾ, ‘ਟੋਕੀਓ 2020 ਪਲੇਬੁਕਸ ਨੂੰ ਧਿਆਨ ਵਿਚ ਰੱਖਦੇ ਹੋਏ ਅੱਜ ਫ਼ੈਸਲਾ ਕੀਤਾ ਗਿਆ ਕਿ ਤਮਗਾ ਵੰਡ ਸਮਾਰੋਹ ਦੌਰਾਨ ਖਿਡਾਰੀਆਂ ਨੂੰ ਪੋਡੀਅਮ ’ਤੇ ਸਰੀਰਕ ਦੂਰੀ ਦੇ ਨਾਲ ਬਿਨਾਂ ਮਾਸਕ ਦੇ 30 ਸਕਿੰਟ ਲਈ ਤਸਵੀਰ ਖਿਚਵਾਉਣ ਦੀ ਮਨਜ਼ੂਰੀ ਹੋਵੇਗੀ ਅਤੇ ਸੋਨ ਤਮਗਾ ਜੇਤੂ ਖਿਡਾਰੀ ਦੇ ਸਥਾਨ ’ਤੇ ਉਹ ਮਾਸਕ ਨਾਲ ਸਮੂਹ ਤਸਵੀਰ ਖਿਚਵਾ ਸਕਣਗੇ।’ ਬਿਆਨ ਮੁਤਾਬਕ, ‘ਜੇਤੂ ਸਮਾਰੋਹ ਦੇ ਨਿਯਮਾਂ ਨੂੰ ਅਪਡੇਟ ਕੀਤਾ ਗਿਆ ਹੈ, ਜਿਸ ਨਾਲ ਕਿ ਖਿਡਾਰੀ ਮੀਡੀਆ ਦੇ ਸਾਹਮਣੇ ਤਸਵੀਰ ਖਿਚਵਾ ਸਕਣਗੇ, ਜੋ ਉਨ੍ਹਾਂ ਦੇ ਖੇਡ ਕਰੀਅਰ ਦੇ ਇਤਿਹਾਸਕ ਪਲ ਦੌਰਾਨ ਉਨ੍ਹਾਂ ਦੇ ਚਿਹਰੇ ਦੇ ਹਾਵਭਾਵ ਅਤੇ ਭਾਵਨਾਵਾਂ ਨੂੰ ਕੈਦ ਕਰ ਪਾਉਣਗੇ। ਨਾਲ ਹੀ ਸਾਰੇ ਤਮਗਾ ਜੇਤੂਆਂ ਦੀ ਉਪਲਬੱਧੀ ਦਾ ਇਕੱਠੇ ਜਸ਼ਨ ਮਨਾਇਆ ਜਾ ਸਕੇਗਾ।’ ਆਯੋਜਕਾਂ ਨੇ ਕੋਵਿਡ ਦੇ ਸਮੇਂ ਵਿਚ ਖੇਡਾਂ ਨੂੰ ਸੁਰੱਖਿਅਤ ਰੱਖਣ ਲਈ ਸਖ਼ਤ ਕਦਮ ਚੁੱਕੇ ਹਨ। ਖਿਡਾਰੀਆਂ ਨੂੰ ਟ੍ਰੇਅ ਵਿਚ ਤਮਗੇ ਦਿੱਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਖੁਦ ਇਨ੍ਹਾਂ ਨੂੰ ਆਪਣੇ ਗਲੇ ਵਿਚ ਪਾਉਣਾ ਹੈ।
ਇਹ ਵੀ ਪੜ੍ਹੋ: ਟੋਕੀਓ ਓਲੰਪਿਕ ’ਚ ਇਤਿਹਾਸ ਰਚਣ ਵਾਲੀ ਮੀਰਾਬਾਈ ਚਾਨੂ ਲਈ Domino's ਨੇ ਕੀਤਾ ਵੱਡਾ ਐਲਾਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਟੋਕੀਓ ਓਲੰਪਿਕ: ਭਾਰਤੀ ਪੁਰਸ਼ ਹਾਕੀ ਟੀਮ ਦਾ ਖ਼ਰਾਬ ਪ੍ਰਦਰਸ਼ਨ, ਆਸਟ੍ਰੇਲੀਆ ਨੇ 7-1 ਨਾਲ ਹਰਾਇਆ
NEXT STORY