ਤੂਰਿਨ (ਇਟਲੀ)– ਰੂਸ ਦੇ ਧਾਕੜ ਖਿਡਾਰੀ ਡੇਨੀਅਲ ਮੇਦਵੇਦੇਵ ਨੇ ਏ. ਟੀ. ਪੀ. ਫਾਈਨਲਜ਼ ਵਿਚ ਟੇਲਰ ਫ੍ਰਿਟਿਜ਼ ਹੱਥੋਂ ਹਾਰ ਜਾਣ ਤੋਂ ਬਾਅਦ ਗੁੱਸੇ ਵਿਚ ਆਪਣਾ ਰੈਕੇਟ ਤੋੜ ਦਿੱਤਾ।
ਐਤਵਾਰ ਨੂੰ ਏ. ਟੀ. ਪੀ. ਫਾਈਨਲਜ਼ ਦੇ ਪਹਿਲੇ ਮੁਕਾਬਲੇ ਵਿਚ ਅਮਰੀਕੀ ਖਿਡਾਰੀ ਟੇਲਰ ਫ੍ਰਿਟਜ਼ ਨੇ ਰੂਸ ਦੇ ਡੇਨੀਅਲ ਮੇਦਵੇਦੇਵ ਨੂੰ 6-4, 6-3 ਨਾਲ ਹਰਾਇਆ । ਹਾਰ ਤੋਂ ਬਾਅਦ ਮੇਦਵੇਦੇਵ ਨੇ ਪਹਿਲਾਂ ਆਪਣੇ ਰੈਕਟ ਨੂੰ ਬੈਂਚ ਨਾਲ ਤੋੜਿਆ ਤੇ ਫਿਰ ਹਾਰਡਕੋਰਟ ’ਤੇ ਮਾਰ ਕੇ ਉਸ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ।
ਮੇਦਵੇਦੇਵ ਨੂੰ ਉਸਦੇ ਰਵੱਈਏ ਲਈ ਚੇਅਰ ਅੰਪਾਇਰ ਵੱਲੋਂ ਦੋ ਵਾਰ ਖੇਡ ਜ਼ਾਬਤੇ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ। ਮੈਚ ਤੋਂ ਬਾਅਦ ਮੇਦਵੇਦੇਵ ਨੇ ਕਿਹਾ ਕਿ ਮੈਨੂੰ ਗੱਸਾ ਆਉਂਦਾ ਹੈ, ਨਿਰਾਸ਼ਾ ਹੁੰਦੀ ਹੈ । ਇਸ ਵਾਰ ਮੈਂ ਪੂਰੀ ਤਰ੍ਹਾਂ ਨਾਲ ਖੁਦ ’ਤੇ ਗੱਸਾ ਕੱਢਿਆ ਪਰ ਕਿਸੇ ਹੋਰ ’ਤੇ ਨਹੀਂ।
ਇਟਲੀ : ਭਿਆਨਕ ਸੜਕ ਹਾਦਸੇ 'ਚ ਭਾਰਤੀ ਮੂਲ ਦੇ 2 ਫੁੱਟਬਾਲ ਖਿਡਾਰੀਆਂ ਦੀ ਮੌਤ
NEXT STORY