ਸਪੋਰਟਸ ਡੈਸਕ : ਸ਼੍ਰੀਲੰਕਾ ਖਿਲਾਫ ਪਹਿਲਾ ਵਨਡੇ ਜਿੱਤਣ ਤੋਂ ਬਾਅਦ ਬੰਗਲਾਦੇਸ਼ ਦੇ ਸਪਿਨਰ ਮੇਹਦੀ ਹਸਨ ਮਿਰਾਜ ਨੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਹਮੇਸ਼ਾ 50 ਓਵਰਾਂ ਦੇ ਸਰੂਪ ’ਚ ਚੰਗਾ ਪ੍ਰਦਰਸ਼ਨ ਕਰਦੀ ਹੈ ਪਰ ਸ਼ੁਰੂਆਤੀ ਬੜ੍ਹਤ ਲੈਣਾ ਮਹੱਤਵਪੂਰਨ ਸੀ। ਮੁਸ਼ਫਿਕੁਰ ਰਹੀਮ ਤੇ ਮਹਿਮੂਦੁੱਲ੍ਹਾ ਨੇ ਆਪਣੇ-ਆਪਣੇ ਅਰਧ ਸੈਂਕੜੇ ਜੜੇ, ਇਸ ਤੋਂ ਪਹਿਲਾਂ ਮੇਹਦੀ ਹਸਨ ਨੇ ਚਾਰ ਵਿਕਟਾਂ ਹਾਸਲ ਕੀਤੀਆਂ, ਜਿਸ ਨਾਲ ਬੰਗਲਾਦੇਸ਼ ਨੇ ਐਤਵਾਰ ਨੂੰ ਪਹਿਲੇ ਵਨਡੇ ਮੈਚ ’ਚ ਸ਼੍ਰੀਲੰਕਾ ਨੂੰ 33 ਦੌੜਾਂ ਨਾਲ ਹਰਾਇਆ। ਮੇਹਦੀ ਨੇ ਕਿਹਾ ਕਿ ਹਰ ਯੋਗਦਾਨ ਅਹਿਮ ਸੀ। ਤਮੀਮ ਭਾਈ ਨੇ ਸਾਨੂੰ ਚੰਗੀ ਸ਼ੁਰੂਆਤ ਦਿੱਤੀ ਪਰ ਜਦੋਂ ਅਸੀਂ 2 ਵਿਕਟਾਂ ਜਲਦੀ ਗੁਆ ਦਿੱਤੀਆਂ ਤਾਂ ਮੁਸ਼ਫੀਕ ਭਾਈ ਤੇ ਰਿਆਦ ਭਾਈ ਨੇ ਇਕ ਅਹਿਮ ਸਾਂਝੇਦਾਰੀ ਕੀਤੀ। ਅਫਿਫ ਤੇ ਸੈਫ ਨੇ ਆਖਿਰ ਤਕ ਚੰਗੀ ਬੱਲੇਬਾਜ਼ੀ ਕੀਤੀ। ਅਸੀਂ ਵੈਸਟਇੰਡੀਜ਼ ਖਿਲਾਫ ਵਨਡੇ ਸੀਰੀਜ਼ ਜਿੱਤੀ ਪਰ ਅਸੀਂ ਉਨ੍ਹਾਂ ਦੇ ਖਿਲਾਫ ਟੈਸਟ ਸੀਰੀਜ਼ ’ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਇਹ ਇਕ ਅਹਿਮ ਮੈਚ ਸੀ ਪਰ ਵਨਡੇ ’ਚ ਅਸੀਂ ਹਮੇਸ਼ਾ ਵਧੀਆ ਖੇਡੇ।
ਉਨ੍ਹਾਂ ਨੇ ਕਿਹਾ ਕਿ ਸਾਰਿਆਂ ਨੇ ਮੁੱਖ ਭੂਮਿਕਾ ਨਿਭਾਈ। ਜਿਵੇਂ ਕਿ ਮੈਂ ਬੀਤੇ ’ਚ ਕੀਤਾ ਹੈ, ਮੇਰੀ ਪਹਿਲੀ ਯੋਜਨਾ ਦੌੜਾਂ ਨੂੰ ਰੋਕਣ ਦੀ ਹੈ। ਮੈਂ ਚੰਗੀ ਲਾਈਨ ਤੇ ਲੈਂਥ ’ਤੇ ਗੇਂਦਬਾਜ਼ੀ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਮੇਰਾ ਮੰਨਣਾ ਹੈ ਕਿ ਜੇ ਮੈਂ ਅਜਿਹਾ ਕਰਦਾ ਹਾਂ ਤਾਂ ਬੱਲੇਬਾਜ਼ ਦੇ ਗਲਤੀ ਕਰਨ ’ਤੇ ਮੇਰੇ ਕੋਲ ਜ਼ਿਆਦਾ ਮੌਕਾ ਹੁੰਦਾ ਹੈ। ਮੈਂ ਹੋਰ ਜ਼ਿਆਦਾ ਖਾਲੀ ਗੇਂਦਾਂ ਸੁੱਟਣ ਦੀ ਕੋਸ਼ਿਸ਼ ਕੀਤੀ। ਇਸ ਜਿੱਤ ਨਾਲ ਬੰਗਲਾਦੇਸ਼ ਨੇ ਸ਼੍ਰੀਲੰਕਾ ਖ਼ਿਲਾਫ਼ 3 ਮੈਚਾਂ ਦੀ ਵਨਡੇ ਸੀਰੀਜ਼ ’ਚ 1-0 ਦੀ ਬੜ੍ਹਤ ਬਣਾ ਲਈ ਹੈ। ਮੇਹਦੀ ਹਸਨ ਨੇ ਚਾਰ, ਮੁਸਤਾਫਿਜ਼ੁਰ ਰਹਿਮਾਨ ਨੇ 3 ਵਿਕਟਾਂ ਲੈ ਕੇ ਸ਼੍ਰੀਲੰਕਾ ਨੂੰ 224 ਦੌੜਾਂ ’ਤੇ ਸਮੇਟ ਦਿੱਤਾ। ਮੁਸਤਾਫਿਜ਼ੁਰ ਨੂੰ ਉਨ੍ਹਾਂ ਦੀ ਪਾਰੀ ਲਈ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ।
ਜਾਪਾਨ ’ਚ ਵਿਰੋਧ ਦੇ ਬਾਵਜੂਦ ਵੀ IOC ਪ੍ਰਮੁੱਖ ਬਾਕ ਨੇ ਟੋਕੀਓ ਓਲੰਪਿਕ ਤੈਅ ਸਮੇਂ ’ਤੇ ਕਰਾਉਣ ਦਾ ਕੀਤਾ ਦਾਅਵਾ
NEXT STORY