ਮੈਲਬੋਰਨ – ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸਿਡਨੀ ’ਚ ਹੋਣ ਵਾਲੇ ਤੀਜੇ ਟੈਸਟ ’ਤੇ ਕੋਰੋਨਾ ਦੇ ਸੰਭਾਵੀ ਅਸਰ ਨੂੰ ਦੇਖਦੇ ਹੋਏ ਮੈਲਬੋਰਨ ਨੂੰ ਬੈਕਅਪ ਸਥਾਨ ਵਜੋਂ ਰੱਖਿਆ ਗਿਆ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 26 ਦਸੰਬਰ ਤੋਂ ਮੈਲਬੋਰਨ ’ਚ ਦੂਜਾ ਟੈਸਟ ਮੈਚ ਖੇਡਿਆ ਜਾਣਾ ਹੈ, ਜਿਸ ਤੋਂ ਬਾਅਦ 7 ਜਨਵਰੀ ਤੋਂ ਸਿਡਨੀ ’ਚ ਤੀਜਾ ਟੈਸਟ ਖੇਡਿਆ ਜਾਣਾ ਹੈ ਪਰ ਸਿਡਨੀ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ, ਇਸ ਦੇ ਆਯੋਜਨ ’ਤੇ ਖਤਰੇ ਦੇ ਬੱਦਲ ਛਾਅ ਰਹੇ ਹਨ। ਹਾਲਾਂਕਿ ਕ੍ਰਿਕਟ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਉਹ ਆਪਣੇ ਤੈਅ ਪ੍ਰੋਗਰਾਮ ਅਨੁਸਾਰ ਮੈਚ ਕਰਵਾਉਣ ਲਈ ਪ੍ਰਤੀਬੱਧ ਹੈ ਪਰ ਹਲਾਤ ਨੂੰ ਦੇਖਦੇ ਹੋਏ ਉਹ ਵਿਕਟੋਰੀਆ ਸਰਕਾਰ ਦੇ ਨਾਲ ਮੈਲਬੋਰਨ ’ਚ ਤੀਜਾ ਮੈਚ ਕਰਵਾਉਣ ਬਾਰੇ ਚਰਚਾ ਕਰ ਰਿਹਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
ਰਾਉਰਕੇਲਾ ’ਚ ਬਣੇਗਾ ਭਾਰਤ ਦਾ ਸਭ ਤੋਂ ਵੱਡਾ ਹਾਕੀ ਸਟੇਡੀਅਮ
NEXT STORY