ਪੈਰਿਸ- ਲਿਓਨਿਲ ਮੇਸੀ ਦੇ ਦੋ ਗੋਲ ਦੀ ਮਦਦ ਨਾਲ ਪੇਰਿਸ ਸੇਂਟ ਜਰਮੇਨ (ਪੀ. ਐੱਸ. ਜੀ) ਨੇ ਚੈਂਪੀਅਨਸ ਲੀਗ ਫ਼ੁੱਟਬਾਲ ਪ੍ਰਤੀਯੋਗਿਤਾ ਦੇ ਮੈਚ 'ਚ ਪਿੱਛੜਨ ਦੇ ਬਾਅਦ ਵਾਪਸੀ ਕਰਦੇ ਹੋਏ ਲੀਪਜਿੰਗ ਨੂੰ 3-2 ਨਾਲ ਹਰਾਇਆ। ਮੇਸੀ ਨੇ ਮੰਗਲਵਾਰ ਨੂੰ ਖੇਡੇ ਗਏ ਮੈਚ 'ਚ 67ਵੇਂ ਮਿੰਟ 'ਚ ਬਰਾਬਰੀ ਦਾ ਗੋਲ ਦਾਗ਼ਿਆ ਤੇ ਫਿਰ 74ਵੇਂ ਮਿੰਟ 'ਚ ਪੈਨਲਟੀ ਨੂੰ ਗੋਲ 'ਚ ਬਦਲਿਆ।
ਇਸ ਤੋਂ ਪਹਿਲਾਂ ਕਾਈਲ ਐਮਬਾਪੇ ਨੇ ਪੀ. ਐੱਸ. ਜੀ. ਵਲੋਂ ਨੌਵੇਂ ਮਿੰਟ 'ਚ ਗੋਲ ਦਾਗਿਆ ਸੀ। ਆਂਦਰੇ ਸਿਲਵਾ ਨੇ ਹਾਲਾਂਕਿ 28ਵੇਂ ਮਿੰਟ 'ਚ ਲੀਪਜਿੰਗ ਨੂੰ ਬਰਾਬਰੀ ਦਿਵਾ ਦਿੱਤੀ ਸੀ ਜਦਕਿ ਨੋਰਡੀ ਮੁਕੀਲੇ ਨੇ 57ਵੇਂ ਮਿੰਟ 'ਚ ਉਸ ਨੂੰ ਅੱਗੇ ਕਰ ਦਿੱਤਾ ਸੀ। ਇਹ 34ਵਾਂ ਮੌਕਾ ਹੈ ਜਦੋਂ ਮੇਸੀ ਨੇ ਚੈਂਪੀਅਨਜ਼ ਲੀਗ 'ਚ ਘੱਟੋ-ਘੱਟ ਦੋ ਗੋਲ ਕੀਤੇ। ਉਹ ਇਸ ਟੂਰਨਾਮੈਂਟ 'ਚ ਅਜੇ ਤਕ 123 ਗੋਲ ਕਰ ਚੁੱਕੇ ਹਨ ਤੇ ਕ੍ਰਿਸਟੀਆਨੋ ਰੋਨਾਲਡੋ (137 ਗੋਲ) ਦੇ ਬਾਅਦ ਦੂਜੇ ਨੰਬਰ 'ਤੇ ਹਨ।
ਦਿੱਲੀ ਹਾਈਕੋਰਟ ਨੇ ਜਾਅਲੀ ਵੈੱਬਸਾਈਟਾਂ ਨੂੰ ਟੀ20 ਵਿਸ਼ਵ ਕੱਪ ਦੇ ਪ੍ਰਸਾਰਣ ਤੋਂ ਰੋਕਿਆ
NEXT STORY