ਸਪੋਰਟਸ ਡੈਸਕ : ਲਿਓਨਿਲ ਮੇਸੀ ਨੂੰ ਸਾਲ 2022 ਲਈ ਫੀਫਾ ਦਾ ਸਰਵੋਤਮ ਪੁਰਸ਼ ਖਿਡਾਰੀ ਚੁਣਿਆ ਗਿਆ। ਮੇਸੀ ਨੇ ਅਰਜਨਟੀਨਾ ਨੂੰ 36 ਸਾਲਾਂ ਦਾ ਸੋਕਾ ਖਤਮ ਕਰਦੇ ਹੋਏ ਵਿਸ਼ਵ ਕੱਪ ਚੈਂਪੀਅਨ ਬਣਾਇਆ। ਇਸ ਤੋਂ ਇਲਾਵਾ ਬਾਰਸੀਲੋਨਾ ਦੀ ਅਲੈਕਸੀਆ ਪੁਟੇਲਸ ਨੂੰ ਸਾਲ ਦੀ ਸਰਬੋਤਮ ਮਹਿਲਾ ਖਿਡਾਰਨ ਚੁਣਿਆ ਗਿਆ। ਲਿਓਨਿਲ ਮੇਸੀ ਦੇ ਹਮਵਤਨ ਤੇ ਕੋਚ ਲਿਓਨਿਲ ਸਕਾਲੋਨੀ ਨੂੰ ਸਰਬੋਤਮ ਪੁਰਸ਼ ਕੋਚ ਚੁਣਿਆ ਗਿਆ।
ਸਕਾਲੋਨੀ ਨੇ ਦੱਖਣੀ ਅਮਰੀਕੀਆਂ ਨੂੰ ਵਿਸ਼ਵ ਕੱਪ ਖਿਤਾਬ ਤਕ ਪਹੁੰਚਾਇਆ।35 ਸਾਲਾ ਮੇਸੀ ਨੇ ਇਸ ਪੁਰਸਕਾਰ ਲਈ ਫ੍ਰੈਂਚ ਫਾਰਵਰਡ ਕਾਇਲੀਨ ਐਮਬਾਪੇ ਅਤੇ ਕਰੀਮ ਬੇਂਜੇਮਾ ਨੂੰ ਪਿੱਛੇ ਛੱਡ ਦਿੱਤਾ ਹੈ। ਅਰਜਨਟੀਨਾ ਨੂੰ ਵਿਸ਼ਵ ਕੱਪ ਚੈਂਪੀਅਨ ਬਣਾਉਣ ਤੋਂ ਇਲਾਵਾ ਮੇਸੀ ਨੇ 2021-22 ਵਿਚ ਦੇਸ਼ ਅਤੇ ਕਲੱਬ ਲਈ ਕੁੱਲ 49 ਮੈਚਾਂ ਵਿੱਚ 27 ਗੋਲ ਦਾਗੇ। ਲਿਓਨਿਲ ਮੇਸੀ ਨੇ ਦੂਜੀ ਵਾਰ ਫੀਫਾ ਸਰਬੋਤਮ ਪੁਰਸ਼ ਖਿਡਾਰੀ ਦਾ ਪੁਰਸਕਾਰ ਜਿੱਤਿਆ।
ਇਹ ਵੀ ਪੜ੍ਹੋ : ਪੰਜਾਬ ਦੇ ਪੁੱਤ ਸ਼ੁਭਮਨ ਗਿੱਲ ਦੀ ਸ਼ਾਨਦਾਰ ਪ੍ਰਾਪਤੀ, ਬਣਿਆ ਜਨਵਰੀ ਮਹੀਨੇ ਦਾ ICC ਪਲੇਅਰ ਆਫ ਦਿ ਮੰਥ
ਪੁਰਸਕਾਰ ਜਿੱਤਣ 'ਤ ਮੇਸੀ ਨੇ ਕਿਹਾ, 'ਇਹ ਸ਼ਾਨਦਾਰ ਹੈ। ਇਹ ਇਕ ਸ਼ਾਨਦਾਰ ਸਾਲ ਰਿਹਾ ਤੇ ਪੁਰਸਕਾਰ ਪ੍ਰਾਪਤ ਕਰਨ ਲਈ ਇੱਥੇ ਆਉਣਾ ਮੇਰੇ ਲਈ ਸਨਮਾਨ ਵਾਲੀ ਗੱਲ ਹੈ। ਮੈਂ ਇੱਥੇ ਆਪਣੇ ਸਾਥੀਆਂ ਤੋਂ ਬਿਨਾਂ ਨਾ ਹੁੰਦਾ। ਮੈਂ ਆਪਣਾ ਚਿਰੋਕਣਾ ਸੁਪਨਾ ਪੂਰਾ ਕਰ ਲਿਆ ਹੈ। ਕੁਝ ਹੀ ਲੋਕ ਇਸ ਨੂੰ ਪ੍ਰਾਪਤ ਕਰਦੇ ਹਨ ਤੇ ਮੈਂ ਅਜਿਹਾ ਕਰਨ 'ਤੇ ਭਾਗਸ਼ਾਲੀ ਮਹਿਸੂਸ ਕਰ ਰਿਹਾ ਹਾਂ।' ਪੈਰਿਸ 'ਚ ਹੋਈ ਸੈਰੇਮਨੀ 'ਚ ਅਰਜਨਟੀਨਾ ਨੂੰ ਵਰਲਡ ਕੱਪ ਖਿਤਾਬ ਜਿਤਾਉਣ ਵਾਲੇ ਕੋਚ ਲਿਓਨਲ ਸਕਾਲੋਨੀ ਨੇ ਪੇਪ ਗਾਰਡੀਓਲਾ ਤੇ ਕਾਰਲੋ ਐਂਸੇਲੋਟੀ ਨੂੰ ਮਾਤ ਦਿੱਤੀ।
ਗਾਰਡੀਓਲਾ ਨੇ ਮੈਨਚੈਸਟਰ ਸਿਟੀ ਨੂੰ ਛੇਵੇਂ ਪ੍ਰੀਮੀਅਰ ਲੀਗ ਖ਼ਿਤਾਬ ਦਿਵਾਇਆ ਸੀ। ਉੱਥੇ ਹੀ ਐਂਸੇਲੋਟੀ ਨੇ ਰੀਅਲ ਮੈਡ੍ਰਿਡ ਨੂੰ ਚੈਂਪੀਅਨਜ਼ ਲੀਗ ਖ਼ਿਤਾਬ ਦਿਵਾਇਆ ਸੀ।ਇੰਗਲੈਂਡ ਦੀ ਮੈਨੇਜਰ ਸਰੀਨਾ ਵਿਗਮੈਨ ਨੂੰ ਸਾਲ ਦੀ ਸਰਬੋਤਮ ਮਹਿਲਾ ਕੋਚ ਚੁਣਿਆ ਗਿਆ। ਉਨ੍ਹਾਂ ਨੇ ਪਿਛਲੇ ਸਾਲ ਇੰਗਲੈਂਡ ਨੂੰ ਯੂਰਪੀਅਨ ਚੈਂਪੀਅਨਸ਼ਿਪ ਦਾ ਖਿਤਾਬ ਦਿਵਾਇਆ ਸੀ। ਇਹ ਟੀਮ ਦੀ ਪਹਿਲੀ ਵੱਡੀ ਟਰਾਫੀ ਸੀ। ਐਸਟਨ ਵਿਲਾ ਤੇ ਅਰਜਨਟੀਨਾ ਦੀ ਐਮਿਲਿਆਨੋ ਮਾਰਟੀਨੇਜ਼ ਨੇ ਸਰਬੋਤਮ ਗੋਲਕੀਪਰ ਦਾ ਪੁਰਸਕਾਰ ਜਿੱਤਿਆ ਜਦਕਿ ਇੰਗਲੈਂਡ ਦੀ ਮੈਰੀ ਅਰਪਸ ਨੇ ਮਹਿਲਾ ਪੁਰਸਕਾਰ ਜਿੱਤਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪੰਜਾਬ ਦੇ ਪੁੱਤ ਸ਼ੁਭਮਨ ਗਿੱਲ ਦੀ ਸ਼ਾਨਦਾਰ ਪ੍ਰਾਪਤੀ, ਬਣਿਆ ਜਨਵਰੀ ਮਹੀਨੇ ਦਾ ICC ਪਲੇਅਰ ਆਫ ਦਿ ਮੰਥ
NEXT STORY