ਬਾਰਸੀਲੋਨਾ– ਲਿਓਨਿਲ ਮੇਸੀ ਨੇ 20 ਕਰੋੜ ਫਾਲੋਅਰਸ ਵਾਲੇ ਆਪਣੇ ਸੋਸ਼ਲ ਮੀਡੀਆ ਮੰਚ ਦਾ ਇਸਤੇਮਾਲ ਆਨਲਾਈਨ ਮਾੜੇ ਰਵੱਈਏ ਵਿਰੁੱਧ ਕਾਰਵਾਈ ਦੀ ਮੰਗ ਲਈ ਕੀਤਾ ਹੈ। ਬਾਰਸੀਲੋਨਾ ਦੇ ਇਸ ਫਾਰਵਰਡ ਨੇ ਉਸ ਸਮੇਂ ਇਹ ਸੰਦੇਸ਼ ਪੋਸਟ ਕੀਤਾ ਜਦੋਂ ਇੰਗਲੈਂਡ ਫੁੱਟਬਾਲ ਲੀਗ, ਕਲੱਬਾਂ ਤੇ ਖਿਡਾਰੀਆਂ ਨੇ ਆਨਲਾਈਨ ਨਸਲੀ ਵਿਤਕਰੇ ਤੇ ਭੇਦਭਾਵ ਵਿਰੁੱਧ ਸੋਸ਼ਲ ਮੀਡੀਆ ਦਾ ਚਾਰ ਦਿਨ ਦਾ ਬਾਈਕਾਟ ਸ਼ੁਰੂ ਕੀਤਾ। ਮੇਸੀ ਵੀ ਇਸ ਦੌਰਾਨ ਚੁੱਪ ਨਹੀਂ ਰਿਹਾ। ਉਸ ਨੇ ਸੋਸ਼ਲ ਮੀਡੀਆ ’ਤੇ ਮਾੜੇ ਰਵੱਈਏ ਤੇ ਭੇਦਭਾਵ ਵਿਰੁੱਧ ਮੁਹਿੰਮ ਦੇ ਵਿਚਾਰ ਲਈ ਬ੍ਰਿਟੇਨ ਦੇ ਫੁੱਟਬਾਲ ਨਾਲ ਜੁੜੇ ਸਾਰੇ ਲੋਕਾਂ ਨੂੰ ਇੰਸਟਾਗ੍ਰਾਮ ਰਾਹੀਂ ਵਧਾਈ ਦਿੱਤੀ।
ਮੇਸੀ ਨੇ ਆਪਣੇ ਫਾਲੋਅਰਸ ਲਈ ਸਪੈਨਿਸ਼ ਵਿਚ ਲਿਖਿਆ,‘‘ਤੁਸੀਂ ਹਰੇਕ ਪ੍ਰੋਫਾਈਲ ਦੇ ਪਿੱਛੇ ਦੇ ਵਿਅਕਤੀ ਨੂੰ ਮਹੱਤਵ ਦਿਓ, ਜਿਸ ਨਾਲ ਕਿ ਅਸੀਂ ਸਾਰੇ ਮਹਿਸੂਸ ਕਰੀਏ ਕਿ ਹਰੇਕ ਅਕਾਊਂਟ ਵਿਚਾਲੇ ਨਰਮ ਚਮੜੀ ਦਾ ਵਿਅਕਤੀ ਹੈ, ਜਿਹੜਾ ਹੱਸਦਾ ਹੈ, ਰੋਂਦਾ ਹੈ, ਜ਼ਿੰਦਗੀ ਦਾ ਮਜ਼ਾ ਲੈਂਦਾ ਹੈ ਤੇ ਦੁੱਖ ਸਹਿਣ ਕਰਦਾ ਹੈ।’’ ਮੇਸੀ ਨੇ ਫੇਸਬੁੱਕ, ਟਵਿੱਟਰ ਤੇ ਹੋਰ ਸੋਸ਼ਲ ਮੀਡੀਆ ਕੰਪਨੀਆਂ ਨੂੰ ਵੱਧ ਕੋਸ਼ਿਸ਼ ਕਰਨ ਨੂੰ ਕਿਹਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
PBKS v DC : ਦਿੱਲੀ ਨੇ ਪੰਜਾਬ ਨੂੰ 7 ਵਿਕਟਾਂ ਨਾਲ ਹਰਾਇਆ
NEXT STORY