ਅਹਿਮਦਾਬਾਦ- ਮਯੰਕ ਅਗਰਵਾਲ ਦੀ ਅਜੇਤੂ 99 ਦੌੜਾਂ ਦੀ ਪਾਰੀ ਆਖਿਰ ਵਿਚ ਸ਼ਿਖਰ ਧਵਨ ਦੀਆਂ ਅਜੇਤੂ 69 ਦੌੜਾਂ ਦੇ ਸਾਹਮਣੇ ਫਿੱਕੀ ਪੈ ਗਈ, ਜਿਸ ਨਾਲ ਦਿੱਲੀ ਕੈਪੀਟਲਸ ਨੇ ਐਤਵਾਰ ਨੂੰ ਇੱਥੇ ਪੰਜਾਬ ਕਿੰਗਜ਼ ਨੂੰ 14 ਗੇਂਦਾਂ ਬਾਕੀ ਰਹਿੰਦਿਆਂ 7 ਵਿਕਟਾਂ ਨਾਲ ਹਰਾ ਕੇ ਆਈ. ਪੀ. ਐੱਲ. ਅੰਕ ਸੂਚੀ ਵਿਚ ਚੋਟੀ ਦਾ ਸਥਾਨ ਹਾਸਲ ਕਰ ਲਿਆ। ਮਯੰਕ ਨੇ ਸ਼ੁਰੂ ਤੋਂ ਇਕ ਪਾਸਾ ਸੰਭਾਲੀ ਰੱਖਿਆ ਤੇ ਆਪਣੀ ਪਾਰੀ ਵਿਚ 58 ਗੇਂਧਾਂ ਦਾ ਸਾਹਮਣਾ ਕਰਕੇ 8 ਚੌਕ ਤੇ 4 ਛੱਕੇ ਲਗਾਏ। ਉਸਦੀ ਪਾਰੀ ਦੇ ਦਮ 'ਤੇ ਪੰਜਾਬ ਆਖਰੀ 6 ਓਵਰਾਂ 'ਚ 76 ਦੌੜਾਂ ਤੇ ਕੁਲ 6 ਵਿਕਟਾਂ 'ਤੇ 166 ਦੌੜਾਂ ਬਣਾਉਣ ਵਿਚ ਸਫਲ ਰਹੀ।
ਇਹ ਖ਼ਬਰ ਪੜ੍ਹੋ- ਬਟਲਰ ਨੇ ਤੋੜਿਆ ਵਾਟਸਨ ਦਾ ਰਿਕਾਰਡ, ਹੈਦਰਾਬਾਦ ਵਿਰੁੱਧ ਖੇਡੀ ਦੂਜੀ ਸਭ ਤੋਂ ਤੇਜ਼ ਪਾਰੀ
ਦਿੱਲੀ ਵਲੋਂ ਧਵਨ ਨੇ ਪ੍ਰਿਥਵੀ ਸ਼ਾਹ (39) ਨਾਲ ਮਿਲ ਕੇ ਦਿੱਲੀ ਨੂੰ ਫਿਰ ਤੋਂ ਚੰਗੀ ਸ਼ੁਰੂਆਤ ਦਿਵਾਈ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਆਖਿਰ ਤਕ ਇਕ ਪਾਸਾ ਸੰਭਾਲੀ ਰੱਖਿਆ ਤੇ ਆਪਣੀ ਪਾਰੀ ਵਿਚ 47 ਗੇਂਦਾਂ ਦਾ ਸਾਹਮਣਾ ਕਰਕੇ 6 ਚੌਕੇ ਤੇ 2 ਛੱਕੇ ਲਾਏ। ਇਸ ਨਾਲ ਦਿੱਲੀ ਨੇ 17.4 ਓਵਰਾਂ ਵਿਚ 3 ਵਿਕਟਾਂ 'ਤੇ 167 ਦੌੜਾਂ ਬਣਾ ਕੇ ਆਪਣੀ ਛੇਵੀਂ ਜਿੱਤ ਦਰਜ ਕੀਤੀ।
ਇਹ ਖ਼ਬਰ ਪੜ੍ਹੋ- ਕਪਤਾਨੀ ਮਿਲਦੇ ਹੀ ਮਯੰਕ ਅਗਰਵਾਲ ਨੇ ਤੋੜਿਆ ਸ਼੍ਰੇਅਸ ਅਈਅਰ ਦਾ ਵੱਡਾ ਰਿਕਾਰਡ
ਇਸ ਜਿੱਤ ਨਾਲ ਦਿੱਲੀ ਦੇ 8 ਮੈਚਾਂ ਵਿਚੋਂ 12 ਅੰਕ ਹੋ ਗਏ ਹਨ ਤੇ ਉਹ ਚੇਨਈ ਸੁਪਰ ਕਿੰਗਜ਼ ਨੂੰ ਪਛਾੜ ਕੇ ਚੋਟੀ 'ਤੇ ਪਹੁੰਚ ਗਈ। ਦਿੱਲੀ ਵਲੋਂ ਸਟੀਵ ਸਮਿਥ ਨੇ 22 ਗੇਂਦਾਂ 'ਤੇ 25 ਦੌੜਾਂ ਬਣਾਈਆਂ ਅਤੇ ਧਵਨ ਨਾਲ ਦੂਜੀ ਵਿਕਟ ਲਈ 48 ਦੌੜਾਂ ਜੋੜੀਆਂ। ਧਵਨ ਨੇ ਇਸ ਦੌਰਾਨ ਆਈ. ਪੀ. ਐੱਲ. ਵਿਚ ਆਪਣਾ 44ਵਾਂ ਅਰਧ ਸੈਂਕੜਾ ਪੂਰਾ ਕੀਤਾ। ਕਪਤਾਨ ਰਿਸ਼ਭ ਪੰਤ 14 ਦੌੜਾਂ ਹੀ ਬਣਾ ਸਕਿਆ ਫਿਰ ਸ਼ਿਮਰੋਨ ਹੈਟਮਾਇਰ ਨੇ 4 ਗੇਂਦਾਂ 'ਤੇ ਅਜੇਤੂ 16 ਦੌੜਾਂ ਵਿਚ 2 ਸ਼ਾਨਦਾਰ ਛੱਕੇ ਲਾ ਕੇ ਦਿੱਲੀ ਨੂੰ ਆਸਾਨ ਜਿੱਤ ਦਿਵਾ ਦਿੱਤੀ।
ਪਲੇਇੰਗ 11-
ਪੰਜਾਬ ਕਿੰਗਜ਼ : ਪ੍ਰਭਸਿਮਰਨ ਸਿੰਘ, ਮਯੰਕ ਅਗਰਵਾਲ, ਕ੍ਰਿਸ ਗੇਲ, ਨਿਕੋਲਸ ਪੂਰਨ, ਡੇਵਿਡ ਮਾਲਨ, ਦੀਪਕ ਹੁੱਡਾ, ਸ਼ਾਹਰੁਖ ਖਾਨ, ਹਰਪ੍ਰਤੀ ਬਰਾੜ, ਕ੍ਰਿਸ ਜੌਰਡਨ, ਰਿਲੇ ਮੇਰੇਡਿਥ, ਝਾਏ ਰਿਚਰਡਸਨ, ਰਵੀ ਬਿਸ਼ਨੋਈ, ਮੁਹੰਮਦ ਸ਼ਮੀ।
ਦਿੱਲੀ ਕੈਪੀਟਲਸ : ਪ੍ਰਿਥਵੀ ਸ਼ਾਹ, ਸ਼ਿਖਰ ਧਵਨ, ਸਟੀਵ ਸਮਿਥ, ਰਿਸ਼ਭ ਪੰਤ, ਮਾਰਕਸ ਸਟੋਇੰਸ, ਸ਼ਿਮੋਰਨ, ਅਕਸ਼ਰ ਪਟੇਲ, ਲਲਿਤ ਯਾਦਵ, ਅਮਿਤ ਮਿਸ਼ਰਾ, ਕੈਗਿਸੋ ਰਬਾਡਾ, ਇਸ਼ਾਂਤ ਸ਼ਰਮਾ, ਅਵੇਸ਼ ਖਾਨ।
KL ਰਾਹੁਲ ਖ਼ਰਾਬ ਤਬੀਅਤ ਕਾਰਨ ਹਸਪਤਾਲ ’ਚ ਦਾਖ਼ਲ, ਮੈਚ ਖੇਡਣ ’ਤੇ ਸਸਪੈਂਸ
NEXT STORY