ਬਿਊਨਸ ਆਇਰਸ (ਅਰਜਨਟੀਨਾ)- ਦੂਜੇ ਹਾਫ ਵਿੱਚ ਲਿਓਨਲ ਮੇਸੀ ਦੇ ਫਰੀ ਕਿੱਕ ’ਤੇ ਕੀਤੇ ਗੋਲ ਦੀ ਮਦਦ ਨਾਲ ਵਿਸ਼ਵ ਚੈਂਪੀਅਨ ਅਰਜਨਟੀਨਾ ਨੇ ਦੱਖਣੀ ਅਮਰੀਕੀ ਵਿਸ਼ਵ ਕੱਪ ਕੁਆਲੀਫਾਇੰਗ ਦੇ ਆਪਣੇ ਪਹਿਲੇ ਮੈਚ ਵਿੱਚ ਇਕਵਾਡੋਰ ਨੂੰ 1-0 ਨਾਲ ਹਰਾ ਦਿੱਤਾ। ਅਰਜਨਟੀਨਾ ਦੇ 36 ਸਾਲਾ ਕਪਤਾਨ ਨੇ ਲਗਭਗ 83 ਹਜ਼ਾਰ ਦਰਸ਼ਕਾਂ ਦੇ ਸਾਹਮਣੇ ਇਹ ਅਹਿਮ ਗੋਲ 78ਵੇਂ ਮਿੰਟ 'ਚ ਕੀਤਾ, ਜਿਸ ਕਾਰਨ ਉਨ੍ਹਾਂ ਦੀ ਟੀਮ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨ 'ਚ ਸਫ਼ਲ ਰਹੀ।
ਇਹ ਵੀ ਪੜ੍ਹੋ- ਕ੍ਰਿਕਟ ਵਿਸ਼ਵ ਕੱਪ ਟੀਮ ਤੋਂ ਬਾਹਰ ਹੋਣ 'ਤੇ ਸ਼ਿਖਰ ਧਵਨ ਦੀ ਪਹਿਲੀ ਪ੍ਰਤੀਕਿਰਿਆ ਆਈ ਸਾਹਮਣੇ
176 ਅੰਤਰਰਾਸ਼ਟਰੀ ਮੈਚਾਂ ਵਿੱਚ ਮੇਸੀ ਦਾ ਇਹ 104ਵਾਂ ਗੋਲ ਹੈ। ਵਿਸ਼ਵ ਕੱਪ ਕੁਆਲੀਫਾਇੰਗ ਮੈਚਾਂ ਵਿੱਚ ਇਹ ਉਨ੍ਹਾਂ ਦਾ 29ਵਾਂ ਗੋਲ ਸੀ, ਜਿਸ ਨੇ ਉਰੂਗਵੇ ਦੇ ਲੁਈਸ ਸੁਆਰੇਜ਼ ਦੇ ਰਿਕਾਰਡ ਦੀ ਬਰਾਬਰੀ ਕੀਤੀ। ਦੱਖਣੀ ਅਮਰੀਕੀ ਕੁਆਲੀਫਾਇੰਗ ਦੇ ਹੋਰ ਮੈਚਾਂ ਵਿੱਚ ਕੋਲੰਬੀਆ ਨੇ ਰਾਫੇਲ ਸੈਂਟੋਸ ਬੋਰੇ ਦੇ 46ਵੇਂ ਮਿੰਟ ਦੇ ਹੈਡਰ ਦੀ ਬਦੌਲਤ ਵੈਨੇਜ਼ੁਏਲਾ ਨੂੰ 1-0 ਨਾਲ ਹਰਾਇਆ। ਪੈਰਾਗੁਏ ਅਤੇ ਪੇਰੂ ਵਿਚਾਲੇ ਮੈਚ ਗੋਲ ਰਹਿਤ ਡਰਾਅ 'ਤੇ ਸਮਾਪਤ ਹੋਇਆ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਸ਼ਵ ਕੱਪ ਦੇ ਲਈ ਸਚਿਨ ਨੂੰ ਮਿਲਿਆ ਗੋਲਡਨ ਟਿਕਟ, BCCI ਨੇ ਜੈ ਸ਼ੰਕਰ ਨਾਲ ਸਾਂਝੀ ਕੀਤੀ ਤਸਵੀਰ
NEXT STORY