ਪੈਰਿਸ- ਸਟਾਰ ਫੁੱਟਬਾਲਰ ਲਿਓਨਿਲ ਮੇਸੀ ਨੂੰ ਪਿਛਲੇ ਦੋ ਦਿਨਾਂ ਤੋਂ ਫਲੂ ਜਿਹੇ ਲੱਛਣ ਹਨ ਜਿਸ ਕਾਰਨ ਉਹ ਮੋਨਾਕੋ 'ਚ ਹੋਣ ਵਾਲੇ ਫ੍ਰੈਂਚ ਲੀਗ ਮੈਚ 'ਚ ਪੈਰਿਸ ਸੇਂਟ ਜਰਮੇਨ (ਪੀ. ਐੱਸ. ਜੀ.) ਲਈ ਨਹੀਂ ਖੇਡ ਸਕਣਗੇ। ਉਨ੍ਹਾਂ ਦੇ ਕਲੱਬ ਨੇ ਇਹ ਜਾਣਕਾਰੀ ਦਿੱਤੀ। ਪਿਛਲੀ ਗਰਮੀਆਂ 'ਚ ਪੀ. ਐੱਸ. ਜੀ. ਨਾਲ ਜੁੜੇ ਮੇਸੀ ਫ੍ਰੈਂਚ ਲੀਗ ਦੇ ਪਹਿਲੇ ਸੈਸ਼ਨ 'ਚ ਜੂਝਦੇ ਦਿਸੇ।
ਮੋਨਾਕੋ ਦੇ ਮੁਕਾਬਲੇ ਤੋ ਪਹਿਲਾਂ ਮੇਸੀ ਨੇ ਸਾਰੀਆਂ ਪ੍ਰਤੀਯੋਗਿਤਾਵਾਂ 'ਚ 26 ਮੈਚਾਂ 'ਚ ਸਿਰਫ 7 ਗੋਲ ਕੀਤੇ ਹਨ। ਜਦਕਿ ਪਿਛਲੇ ਸੈਸ਼ਨ 'ਚ ਬਾਰਸੀਲੋਨਾ ਦੇ ਨਾਲ ਉਨ੍ਹਾਂ ਨੇ 38 ਗੋਲ ਕੀਤੇ ਸਨ। ਇਸ ਤੋਂ ਇਲਾਵਾ ਪੀ. ਐੱਸ. ਜੀ. ਨੂੰ ਕੇਲੋਰ ਨਵਾਸ, ਸਰਜੀਓ ਰਾਮੋਸ, ਐਂਜੇਲ ਡਿ ਮਾਰੀਆ, ਜੁਆਨ ਬਰਨਾਟ, ਲੇਵਿਨ ਕੁਰਜਾਵਾ ਤੇ ਐਂਡਰ ਹੇਰੇਰਾ ਦੀ ਸੇਵਾਵਾਂ ਵੀ ਨਹੀਂ ਮਿਲ ਸਕਣਗੀਆਂ। ਪੀ. ਐੱਸ. ਜੀ. ਰਿਕਾਰਡ ਬਰਾਬਰ ਕਰਨ ਵਾਲੇ 10ਵੇਂ ਫ੍ਰੈਂਚ ਲੀਗ ਖ਼ਿਤਾਬ ਦੀ ਕੋਸ਼ਿਸ਼ 'ਚ ਲੱਗਾ ਹੈ ਤੇ ਇਸ ਸਮੇਂ ਸਾਰਣੀ 'ਚ ਚੋਟੀ 'ਤੇ 15 ਅੰਕ ਦੀ ਬੜ੍ਹਤ ਬਣਾਏ ਹੈ।
ਨਿਊਜ਼ੀਲੈਂਡ ਦੇ ਗੇਂਦਬਾਜ਼ ਟਿਮ ਸਾਊਦੀ ਨੇ ਕੀਤਾ ਵਿਆਹ, ਤਸਵੀਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ
NEXT STORY