ਨਵੀਂ ਦਿੱਲੀ— ਬੀ.ਸੀ.ਸੀ.ਆਈ. ਦੇ ਖਜ਼ਾਨਚੀ ਅਨਿਰੁਧ ਚੌਧਰੀ ਪਹਿਲੇ ਅਜਿਹੇ ਚੋਟੀ ਦੇ ਅਹੁਦੇਦਾਰ ਹਨ ਜਿਨ੍ਹਾਂ ਨੇ ਆਜ਼ਾਦ ਜਾਂਚ ਪੈਨਲ ਨੂੰ ਸੀ.ਈ.ਓ. ਰਾਹੁਲ ਜੌਹਰੀ ਦੇ ਖਿਲਾਫ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਮਦਦ ਦੀ ਪੇਸ਼ਕਸ਼ ਕੀਤੀ ਹੈ। ਤਿੰਨ ਮੈਂਬਰੀ ਜਾਂਚ ਪੈਨਲ ਨੇ ਜੌਹਰੀ ਮਾਮਲੇ 'ਚ ਜਾਂਚ 'ਚ ਉਨ੍ਹਾਂ ਦੀ ਮਦਦ ਕਰਨ ਦੇ ਇੱਛੁਕ ਲੋਕਾਂ ਦੇ ਲਈ 9 ਨਵੰਬਰ ਦੀ ਸਮਾਂ ਹੱਦ ਤੈਅ ਕੀਤੀ ਸੀ। ਪੈਨਲ ਨੇ ਇਸ ਮਾਮਲੇ 'ਚ ਉਨ੍ਹਾਂ ਨੰ ਈਮੇਲ ਕਰਨ ਨੂੰ ਕਿਹਾ ਸੀ।

ਬੀ.ਸੀ.ਸੀ.ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਗੁਪਤਤਾ ਦੀ ਸ਼ਰਤ 'ਤੇ ਪੱਤਰਕਾਰਾਂ ਨੂੰ ਕਿਹਾ, ''ਹਾਂ, ਅਨਿਰੁਧ ਨੇ ਸ਼ੁੱਕਰਵਾਰ ਦੀ ਰਾਤ ਨੂੰ ਪੈਨਲ ਨੂੰ ਈਮੇਲ ਕਰਕੇ ਜਾਂਚ 'ਚ ਮਦਦ ਦੀ ਪੇਸ਼ਕਸ਼ ਕੀਤੀ ਹੈ। ਉਹ ਪਹਿਲੇ ਚੋਟੀ ਦੇ ਅਹੁਦੇਦਾਰ ਹਨ ਜੋ ਖੁਲ ਕੇ ਸਾਹਮਣੇ ਆਏ ਹਨ ਅਤੇ ਕਮੇਟੀ ਨੂੰ ਮੇਲ ਕੀਤਾ ਹੈ।'' ਬੀ.ਸੀ.ਸੀ.ਆਈ. ਦੇ ਖਜ਼ਾਨਚੀ ਦਾ ਜਾਂਚ 'ਚ ਮਦਦ ਦੀ ਪੇਸ਼ਕਸ਼ ਵੱਡੇ ਘਟਨਾਕ੍ਰਮ ਵੱਜੋਂ ਦੇਖਿਆ ਜਾ ਰਿਹਾ ਹੈ। ਜਦਕਿ ਜੌਹਰੀ ਜਾਂਚ ਪੂਰੀ ਹੋਣ ਤੱਕ ਛੁੱਟੀ 'ਤੇ ਹਨ।
ਬਤੌਰ ਪੇਸ਼ੇਵਰ ਖਿਡਾਰੀ ਆਲੋਚਕਾਂ ਦੀ ਇਸ ਗੱਲ ਤੋਂ ਸਹਿਮਤ ਨਹੀਂ ਕੋਹਲੀ
NEXT STORY