ਨਾਰਵੇ (ਨਿਕਲੇਸ਼ ਜੈਨ)– ਮੈਗਨਸ ਕਾਰਲਸਨ ਇਨਵਾਇਟ ਲੀਗ ਦੇ ਆਖਰੀ ਗੇੜ ਗ੍ਰੈਂਡ ਫਾਈਨਲ ਟੂਰਨਾਮੈਂਟ ਦੇ ਸੈਮੀਫਾਈਨਲ ਮੁਕਾਬਲੇ ਪੂਰੇ ਹੋ ਗਏ ਹਨ ਤੇ ਹੁਣ ਅਮਰੀਕਾ ਦਾ ਹਿਕਾਰੂ ਨਾਕਾਮੁਰਾ ਤੇ ਵਿਸ਼ਵ ਚੈਂਪੀਅਨ ਨਾਰਵੇ ਦਾ ਮੈਗਨਸ ਕੱਲ ਤੋਂ ਬੈਸਟ ਆਫ 7 ਦਿਨ ਦਾ ਸੁਪਰ ਫਾਈਨਲ ਖੇਡਣਗੇ। ਨਾਕਾਮੁਰਾ ਤਾਂ ਪਹਿਲਾਂ ਹੀ ਰੂਸ ਦੇ ਡੇਨੀਅਲ ਡੁਬੋਵ ਨੂੰ 3-0 ਨਾਲ ਹਰਾ ਕੇ ਫਾਈਨਲ ਵਿਚ ਪਹੁੰਚ ਗਿਆ ਸੀ ਤੇ ਹੁਣ ਮੈਗਨਸ ਕਾਰਲਸਨ ਨੇ ਆਖਿਰਕਾਰ ਲਗਾਤਾਰ ਤੀਜੇ ਦਿਨ ਚੀਨ ਦੇ ਵਿਸ਼ਵ ਨੰਬਰ-3 ਡਿੰਗ ਲੀਰੇਨ ਨੂੰ ਹਰਾਉਂਦਿਆਂ ਫਾਈਨਲ ਵਿਚ ਜਗ੍ਹਾ ਬਣਾ ਲਈ।
ਦੋਵਾਂ ਵਿਚਾਲੇ ਚੌਥੇ ਦਿਨ ਇਕ ਵਾਰ ਫਿਰ ਜ਼ੋਰਦਾਰ ਮੁਕਾਬਲਾ ਹੋਇਆ ਤੇ ਪਹਿਲੇ ਹੀ ਰੈਪਿਡ ਵਿਚ ਕਾਰਲਸਨ ਨੇ ਸਫੇਦ ਮੋਹਰਿਆਂ ਨਾਲ ਖੇਡਦੇ ਹੋਏ ਸੈਮੀ ਸਲਾਵ ਓਪਨਿੰਗ ਵਿਚ 45 ਚਾਲਾਂ ਵਿਚ ਜਿੱਤ ਦਰਜ ਕਰਦੇ ਹੋਏ ਚੰਗੀ ਸ਼ੁਰੂਆਤ ਕੀਤੀ ਤੇ ਫਿਰ ਦੂਜੇ ਮੁਕਾਬਲੇ ਵਿਚ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਡਿੰਗ ਨੇ ਕਿੰਗਜ਼ ਇੰਡੀਅਨ ਵਿਚ 31 ਚਾਲਾਂ ਵਿਚ ਕਾਰਲਸਨ ਨੂੰ ਹਰਾ ਕੇ ਸਕੋਰ 1-1 ਕਰ ਦਿੱਤਾ।
ਇਸ ਤੋਂ ਬਾਅਦ ਦੋਵਾਂ ਵਿਚਾਲੇ ਦੋ ਹੋਰ ਰੈਪਿਡ ਡਰਾਅ ਰਹੇ ਤੇ ਅਜਿਹੇ ਵਿਚ 2-2 ਦੇ ਸਕੋਰ ਨਾਲ ਪਹਿਲਾ ਟਾਈਬ੍ਰੇਕ ਖੇਡਿਆ ਗਿਆ, ਜਿਸ ਵਿਚ 2 ਮਿੰਟ ਦੇ +3 ਸੈਕੰਡ ਦੇ ਮੁਕਾਬਲੇ ਖੇਡੇ ਗਏ ਤੇ ਇਸ ਵਿਚ ਵੀ ਪਹਿਲਾ ਮੈਚ ਡਰਾਅ ਰਿਹਾ ਪਰ ਅਸਲੀ ਰੋਮਾਂਚ ਸ਼ੁਰੂ ਹੋਇਆ ਆਖਰੀ ਬਲਿਟਜ਼ ਮੁਕਾਬਲੇ ਵਿਚ, ਜਿਸ ਵਿਚ ਕਾਰਲਸਨ ਨੇ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਬੋਗੋ ਇੰਡੀਅਨ ਓਪਨਿੰਗ ਦਾ ਸਹਾਰਾ ਲਿਆ ਤੇ 3.5-2.5 ਦੀ ਜਿੱਤ ਦਰਜ ਕਰਦੇ ਹੋਏ ਦਿਨ ਆਪਣੇ ਨਾਂ ਕਰਦੇ ਹੋਏ ਫਾਈਨਲ ਵਿਚ ਪ੍ਰਵੇਸ਼ ਕਰ ਲਿਆ।
ENG vs PAK: ਫਿਰ ਫਲਾਪ ਹੋਏ ਕਪਤਾਨ, ਪਾਕਿ ਫੈਂਸ ਨੇ ਇੰਝ ਲਗਾਈ ਕਲਾਸ
NEXT STORY