ਸਿਡਨੀ— ਆਸਟਰੇਲੀਆਈ ਕੋਚ ਜਸਟਿਨ ਲੈਂਗਰ ਨੇ ਮਿਡਲ ਆਰਡਰ ਦੇ ਸਾਬਕਾ ਬੱਲੇਬਾਜ਼ ਮਾਈਕਲ ਹਸੀ ਨੂੰ ਸ਼੍ਰੀਲੰਕਾ ਅਤੇ ਪਾਕਿਸਤਾਨ ਖਿਲਾਫ ਹੋਣ ਵਾਲੀ ਆਗਾਮੀ ਟੀ-20 ਸੀਰੀਜ਼ ਲਈ 'ਮੇਂਟਰ' ਦੇ ਰੂਪ 'ਚ ਟੀਮ ਦੇ ਸਹਿਯੋਗੀ ਸਟਾਫ ਨਾਲ ਜੋੜਿਆ ਹੈ। ਹਸੀ ਟੀਮ ਨਾਲ ਜੁੜਨ ਵਾਲੇ ਤੀਜੇ ਧਾਕੜ ਹਨ। ਇਸ ਤੋਂ ਪਹਿਲਾਂ ਵਨ-ਡੇ ਵਰਲਡ ਕੱਪ ਦੇ ਦੌਰਾਨ ਰਿਕੀ ਪੋਟਿੰਗ ਟੀਮ ਨਾਲ ਜੁੜੇ ਸਨ ਜਦਕਿ ਇੰਗਲੈਂਡ 'ਚ ਏਸ਼ੇਜ਼ ਸੀਰੀਜ਼ ਦੇ ਦੌਰਾਨ ਸਟੀਵ ਵਾਅ ਨੇ ਟੀਮ ਦੀ ਮਦਦ ਕੀਤੀ ਸੀ।
'ਮਿਸਟਰ ਕ੍ਰਿਕਟਰ' ਦੇ ਨਾਂ ਨਾਲ ਮਸ਼ਹੂਰ ਹਸੀ ਨੇ ਪੱਤਰਕਾਰਾਂ ਨੂੰ ਕਿਹਾ, '' ਮੈਂ ਆਸਟਰੇਲੀਆਈ ਟੀਮ ਦੇ ਨਾਲ ਕੰਮ ਕਰਨ ਨੂੰ ਲੈਕੇ ਕਾਫੀ ਉਤਸ਼ਾਹਤ ਹਾਂ।'' ਆਸਟਰੇਲੀਆ ਗਰਮੀਆਂ ਦੇ ਆਪਣੇ ਸੈਸ਼ਨ ਦੇ ਸ਼ੁਰੂ 'ਚ ਸ਼੍ਰੀਲੰਕਾ ਅਤੇ ਪਾਕਿਸਤਾਨ ਦੇ ਖਿਲਾਫ ਤਿੰਨ-ਤਿੰਨ ਟੀ-20 ਕੌਮਾਂਤਰੀ ਮੈਚਾਂ ਦੀ ਸੀਰੀਜ਼ ਖੇਡੇਗਾ। ਲੈਂਗਰ ਨੇ ਇਸ ਤੋਂ ਪਹਿਲਾਂ ਟੈਸਟ 'ਚ ਤੇਜ਼ ਗੇਂਦਬਾਜ਼ ਰੇਆਨ ਹੈਰਿਸ ਨੂੰ ਸੀਰੀਜ਼ ਦੇ ਲਈ ਗੇਂਦਬਾਜ਼ੀ ਕੋਚ ਬਣਾਇਆ ਸੀ।
ਓਲੰਪਿਕ ਸੈਮੀਫਾਈਨਲ 'ਚ ਪਹੁੰਚਣ ਦਾ ਭਰੋਸਾ : ਜਫਰ
NEXT STORY