ਕਰਾਚੀ— ਪਾਕਿਸਤਾਨ ਕ੍ਰਿਕਟ ਟੀਮ ਦੇ ਕੋਚ ਮਿਕੀ ਆਰਥਰ ਨੇ ਕ੍ਰਿਕਟ ਕਮੇਟੀ ਦੇ ਨਵੇਂ ਨਿਯੁਕਤ ਪ੍ਰਧਾਨ ਮੋਹਸਿਨ ਖਾਨ ਤੋਂ ਮੀਡੀਆ 'ਚ ਉਨ੍ਹਾਂ ਦੀ ਇਤਰਾਜ਼ਯੋਗ ਟਿੱਪਣੀ ਲਈ ਬਿਨਾ ਸ਼ਰਤ ਮੁਆਫੀ ਮੰਗਣ ਨੂੰ ਕਿਹਾ ਹੈ। 'ਜੰਗ' ਅਖ਼ਬਾਰ ਦੇ ਮੁਤਾਬਕ ਆਰਥਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਾਬਕਾ ਟੈਸਟ ਸਲਾਮੀ ਬੱਲੇਬਾਜ਼ ਮੋਹਸਿਨ ਜਦੋਂ ਤੱਕ ਟੈਲੀਵਿਜ਼ਨ ਸ਼ੋਅ 'ਚ ਮੁੱਖ ਕੋਚ ਦੇ ਬਾਰੇ 'ਚ ਆਪਣੀ ਕਥਿਤ ਟਿੱਪਣੀ ਲਈ ਮੁਆਫੀ ਨਹੀਂ ਮੰਗਦੇ ਤਦ ਤਕ ਉਨ੍ਹਾਂ ਨਾਲ ਬੈਠਕ ਕਰਨ ਦਾ ਕੋਈ ਇਰਾਦਾ ਨਹੀਂ ਹੈ।
ਮੋਹਸਿਨ ਖਾਨ

ਖ਼ਬਰਾਂ ਮੁਤਾਬਕ ਆਰਥਰ ਨੇ ਪੀ.ਸੀ.ਬੀ. ਅਧਿਕਾਰੀਆਂ ਨੂੰ ਆਪਣੇ ਰੁਖ਼ ਤੋਂ ਜਾਣੂ ਕਰਾ ਦਿੱਤਾ ਹੈ। ਸਾਬਕਾ ਟੈਸਟ ਕਪਤਾਨਾਂ ਵਸੀਮ ਅਕਰਮ ਅਤੇ ਮਿਸਬਾਹ ਉਲ ਹੱਕ ਅਤੇ ਮਹਿਲਾ ਟੀਮ ਦੀ ਸਾਬਕਾ ਕਪਤਾਨ ਉਰੂਜ਼ ਮੁਮਤਾਜ ਦੀ ਉੱਚ ਅਧਿਕਾਰ ਵਾਲੀ ਕਮੇਟੀ ਦੇ ਪ੍ਰਮੁੱਖ ਮੋਹਸਿਨ ਨੇ ਮੁਹੰਮਦ ਆਮਿਰ ਦਾ ਸਮਰਥਨ ਕਰਨ ਲਈ ਆਰਥਰ ਨੂੰ ਕਥਿਤ ਤੌਰ 'ਤੇ 'ਬੇਵਕੂਫ ਅਤੇ ਗਧਾ' ਕਿਹਾ ਸੀ। ਹਾਲ 'ਚ ਕ੍ਰਿਕਟ ਕਮੇਟੀ ਦੀ ਨਿਯੁਕਤੀ ਕਰਦੇ ਹੋਏ ਪੀ.ਸੀ.ਬੀ. ਨੇ ਆਰਥਰ ਦਾ ਕਰਾਰ ਵੀ ਅਗਲੇ ਸਾਲ ਇੰਗਲੈਂਡ 'ਚ ਹੋਣ ਵਾਲੇ ਵਿਸ਼ਵ ਕੱਪ ਤੱਕ ਵਧਾ ਦਿੱਤਾ ਸੀ।
ਲਖਨਊ 'ਚ ਮੈਚ ਤੋਂ ਪਹਿਲਾਂ ਯੋਗੀ ਸਰਕਾਰ ਨੇ ਰਾਤੋ-ਰਾਤ ਬਦਲਿਆ ਸਟੇਡੀਅਮ ਦਾ ਨਾਂ
NEXT STORY