ਸਪੋਰਟਸ ਡੈਸਕ- ਭਾਰਤੀ ਅਥਲੀਟ ਨੀਰਜ ਚੋਪੜਾ ਅਤੇ ਪਾਕਿਸਤਾਨ ਦੇ ਮੌਜੂਦਾ ਓਲੰਪਿਕ ਚੈਂਪੀਅਨ ਅਰਸ਼ਦ ਨਦੀਮ ਇਸ ਮਹੀਨੇ ਦੇ ਅੰਤ ਵਿੱਚ ਟੋਕੀਓ ਵਿੱਚ ਹੋਣ ਵਾਲੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਪੈਰਿਸ ਓਲੰਪਿਕ ਜੈਵਲਿਨ ਥ੍ਰੋਅ ਫਾਈਨਲ ਵਾਂਗ ਮੁੜ ਆਹਮੋ-ਸਾਹਮਣੇ ਹੋਣਗੇ।
ਮੌਜੂਦਾ ਵਿਸ਼ਵ ਚੈਂਪੀਅਨ ਚੋਪੜਾ 13 ਤੋਂ 21 ਸਤੰਬਰ ਤੱਕ ਹੋਣ ਵਾਲੇ ਮੁਕਾਬਲੇ ਵਿੱਚ 19 ਮੈਂਬਰੀ ਭਾਰਤੀ ਟੀਮ ਦੀ ਅਗਵਾਈ ਕਰ ਰਿਹਾ ਹੈ ਜਦੋਂ ਕਿ ਨਦੀਮ ਪਾਕਿਸਤਾਨ ਦਾ ਇਕਲੌਤਾ ਅਥਲੀਟ ਹੈ। ਨਦੀਮ ਨੇ ਅਗਸਤ 2024 ’ਚ ਪੈਰਿਸ ਵਿੱਚ 92.97 ਮੀਟਰ ਦੇ ਓਲੰਪਿਕ ਰਿਕਾਰਡ ਥ੍ਰੋਅ ਨਾਲ ਚੋਪੜਾ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ ਸੀ। ਉਦੋਂ ਤੋਂ ਦੋਵੇਂ ਜਣੇ ਇੱਕ ਦੂਜੇ ਦੇ ਵਿਰੁੱਧ ਨਹੀਂ ਖੇਡੇ ਹਨ।
ਵਿਸ਼ਵ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦਾ ਜੈਵਲਿਨ ਥ੍ਰੋਅ ਕੁਆਲੀਫਾਇੰਗ ਰਾਊਂਡ 17 ਸਤੰਬਰ ਨੂੰ ਅਤੇ ਫਾਈਨਲ ਅਗਲੇ ਦਿਨ ਹੋਵੇਗਾ।
ਮੌਜੂਦਾ ਚੈਂਪੀਅਨ ਚੋਪੜਾ ਨੂੰ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਮੁਕਾਬਲੇ ਵਿੱਚ ਵਾਈਲਡ ਕਾਰਡ ਐਂਟਰੀ ਮਿਲੀ ਹੈ। ਜਦਕਿ ਨਦੀਮ ਨੇ ਮਈ ਮਹੀਨੇ ਦੱਖਣੀ ਕੋਰੀਆ ਵਿੱਚ ਹੋਈ ਏਸ਼ੀਅਨ ਚੈਂਪੀਅਨਸ਼ਿਪ ਵਿੱਚ 86.40 ਮੀਟਰ ਦੇ ਥ੍ਰੋਅ ਨਾਲ qualifying mark ਪ੍ਰਾਪਤ ਕਰਕੇ ਸੋਨ ਤਗਮਾ ਜਿੱਤਿਆ। ਪੈਰਿਸ ਓਲੰਪਿਕ ਫਾਈਨਲ ਤੋਂ ਬਾਅਦ ਨਦੀਮ ਨੇ ਸਿਰਫ ਇਸੇ ਈਵੈਂਟ ਵਿੱਚ ਹਿੱਸਾ ਲਿਆ ਹੈ।
ਟੋਕੀਓ ਵਿੱਚ ਹੋਣ ਵਾਲੀ ਇਸ ਚੈਂਪੀਅਨਸ਼ਿਪ ਵਿੱਚ ਤਿੰਨ ਹੋਰ ਭਾਰਤੀ ਸਚਿਨ ਯਾਦਵ, ਯਸ਼ਵੀਰ ਸਿੰਘ ਅਤੇ ਰੋਹਿਤ ਯਾਦਵ ਵੀ ਇਸ ਈਵੈਂਟ ’ਚ ਹਿੱਸਾ ਲੈ ਰਹੇ ਹਨ।
6,6,6,6,6..., 300 ਦੀ ਸਟ੍ਰਾਈਕ ਨਾਲ ਬੱਲੇਬਾਜ਼ ਨੇ ਠੋਕੀਆਂ ਦੌੜਾਂ, ਫਿਰ ਵੀ ਹਾਰ ਗਈ ਟੀਮ, ਦੇਖੋ ਵੀਡੀਓ
NEXT STORY