ਦੁਬਈ– ਮਹਿੰਦਰ ਸਿੰਘ ਧੋਨੀ ਦੇ ਮੈਚ ਜਿਤਾਉਣ ਦੇ ਹੁਨਰ ਦਾ ਕਾਇਲ ਦੱਖਣੀ ਅਫਰੀਕਾ ਦਾ ਡੇਵਿਡ ਮਿਲਰ ਟੀਚੇ ਦਾ ਪਿੱਛਾ ਕਰਦੇ ਹੋਏ ਦਬਾਅ ਦੀ ਹਾਲਤ ਵਿਚ ਵੀ ਸ਼ਾਂਤ ਚਿੱਤ ਬਣੇ ਰਹਿਣ ਦੇ ਉਸਦੇ ਗੁਣਾਂ ਨੂੰ ਆਪਣੇ ਸੁਭਾਅ ਵਿਚ ਲਿਆਉਣਾ ਚਾਹੁੰਦਾ ਹੈ। ਮਿਲਰ 19 ਸਤੰਬਰ ਤੋਂ ਸ਼ੁਰੂ ਹੋ ਰਹੀ ਇੰਡੀਅਨ ਪ੍ਰੀਮੀਅਰ ਲੀਗ ਵਿਚ ਰਾਜਸਥਾਨ ਰਾਇਲਜ਼ ਲਈ ਖੇਡੇਗਾ। ਉਹ 8 ਸਾਲ ਤਕ ਕਿੰਗਜ਼ ਇਲੈਵਨ ਪੰਜਾਬ ਟੀਮ ਵਿਚ ਸੀ। ਉਸ ਨੇ ਕਿਹਾ,''ਧੋਨੀ ਜਿਸ ਤਰ੍ਹਾਂ ਨਾਲ ਖੇਡਦਾ ਹੈ, ਮੈਂ ਉਸਦਾ ਕਾਇਲ ਹਾਂ। ਉਹ ਦਬਾਅ ਦੇ ਪਲਾਂ ਵਿਚ ਵੀ ਸ਼ਾਂਤ ਰਹਿੰਦਾ ਹੈ। ਮੈਂ ਵੀ ਉਸੇ ਦੀ ਤਰ੍ਹਾਂ ਮੈਦਾਨ 'ਤੇ ਰਹਿਣਾ ਚਾਹੁੰਦਾ ਹਾਂ।''

ਮਿਲਰ ਨੇ ਕਿਹਾ,''ਬਤੌਰ ਬੱਲੇਬਾਜ਼ ਉਸਦੀ ਵੀ ਤਾਕਤ ਤੇ ਕਮਜ਼ੋਰੀਆਂ ਹਨ ਤੇ ਮੇਰੀਆਂ ਵੀ। ਮੈਂ ਟੀਚੇ ਦਾ ਪਿੱਛਾ ਕਰਦੇ ਸਮੇਂ ਉਸ ਦੀ ਤਰ੍ਹਾਂ ਬੱਲੇਬਾਜ਼ੀ ਕਰਨਾ ਚਾਹੁੰਦਾ ਹਾਂ। ਮੈਂ ਉਸਦੀ ਤਰ੍ਹਾਂ 'ਫਿਨਿਸ਼ਰ' ਬਣਨਾ ਚਾਹੁੰਦਾ ਹਾਂ।'' ਉਸ ਨੇ ਕਿਹਾ, ''ਦੇਖਦੇ ਹਾਂ ਕਿ ਮੇਰਾ ਕਰੀਅਰ ਅੱਗੇ ਕਿਹੋ ਜਿਹਾ ਰਹਿੰਦਾ ਹੈ। ਉਸ ਤੋਂ ਬਾਅਦ ਹੀ ਮੈਂ ਮੁਲਾਂਕਣ ਕਰ ਸਕਾਂਗਾ।''

UAE ਦੇ ਹਾਲਤ 'ਚ ਢਲਣਾ ਸਭ ਤੋਂ ਵੱਡੀ ਚੁਣੌਤੀ : ਬੋਲਟ
NEXT STORY