ਨਵੀਂ ਦਿੱਲੀ—ਮਿਨਰਵਾ ਪੰਜਾਬ ਦੇ ਮਾਲਕ ਰਣਜੀਤ ਬਜਾਜ ਨੇ ਸ਼ੁੱਕਰਵਾਰ ਕਿਹਾ ਕਿ ਇਕ ਮਈ ਨੂੰ ਹੋਣ ਵਾਲੇ ਏ. ਐੱਫ. ਸੀ. ਕੱਪ ਮੈਚ ਦੇ ਆਯੋਜਨ ਲਈ ਵੈਨਿਊ ਨਾ ਮਿਲਣ ਕਾਰਨ ਉਹ ਕਲੱਬ ਬੰਦ ਕਰਨ ਦੀ ਸੋਚ ਰਹੇ ਹਨ।
ਮਿਨਰਵਾ ਨੇ ਗਰੁੱਪ-ਈ ਦੇ ਮੈਚ ਵਿਚ ਨੇਪਾਲ ਦੇ ਮਨਾਂਗ ਮਾਰਸ਼ਿਆਂਗਡੀ ਕਲੱਬ ਨਾਲ ਖੇਡਣਾ ਹੈ। ਬਜਾਜ ਨੇ ਦਾਅਵਾ ਕੀਤਾ ਹੈ ਕਿ ਓਡਿਸ਼ਾ ਸਰਕਾਰ ਨੇ ਪਹਿਲਾਂ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿਚ ਆਯੋਜਨ ਦੀ ਮਨਜ਼ੂਰੀ ਦੇ ਦਿੱਤੀ ਸੀ ਪਰ ਬਾਅਦ ਵਿਚ ਏ. ਆਈ. ਐੱਫ. ਐੱਫ. ਦੇ ਦਬਾਅ ਵਿਚ ਵਾਪਸ ਲੈ ਲਈ।
ਏ. ਆਈ. ਐੱਫ. ਐੱਫ. ਨੇ ਇਸ ਦੋਸ਼ ਨੂੰ ਰੱਦ ਕਰਦਿਆਂ ਕਿਹਾ ਕਿ ਉਸ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਕਿਉਂਕਿ ਸਟੇਡੀਅਮ ਓਡਿਸ਼ਾ ਸਰਕਾਰ ਦਾ ਹੈ।
IPL 2019 : ਚੇਨਈ ਨੇ ਪੰਜਾਬ ਨੂੰ 22 ਦੌਡ਼ਾਂ ਨਾਲ ਹਰਾਇਆ
NEXT STORY