ਸਪੋਰਟਸ ਡੈਸਕ— ਪਾਕਿਸਤਾਨ ਦੇ ਮੁੱਖ ਕੋਚ ਮਿਸਬਾਹ ਉਲ ਹੱਕ ਨੂੰ ਲਗਦਾ ਹੈ ਕਿ ਹਾਲ ਹੀ ਖ਼ਤਮ ਹੋਈ ਟੈਸਟ ਸੀਰੀਜ਼ ’ਚ ਨਿਊਜ਼ੀਲੈਂਡ ਤੋਂ 0-2 ਨਾਲ ਹਾਰਨ ਦੇ ਬਾਅਦ ਉਨ੍ਹਾਂ ਦੀ ਟੀਮ ਦੇ ਪ੍ਰਦਰਸ਼ਨ ਦੀ ਆਲੋਚਨਾ ਕਰਨਾ ਗ਼ਲਤ ਨਹੀਂ ਹੋਵੇਗਾ। ਮਿਸਬਾਹ ਨੇ ਇਸ ਤਰ੍ਹਾਂ ਦਾ ਬਿਆਨ ਉਦੋਂ ਵੀ ਦਿੱਤਾ ਸੀ ਜਦੋਂ ਇਸ ਤੋਂ ਪਹਿਲਾਂ ਪਾਕਿਸਤਾਨ ਨੂੰ ਆਸਟਰੇਲੀਆ ਤੇ ਇੰਗਲੈਂਡ ਦੌਰੇ ’ਤੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ : IND v AUS : ਭਾਰਤ ਦੇ 299ਵੇਂ ਟੈਸਟ ਕ੍ਰਿਕਟਰ ਬਣੇ ਨਵਦੀਪ ਸੈਣੀ
ਮਿਸਬਾਹ ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਵੱਲੋਂ ਜਾਰੀ ਪੋਡਕਾਸਟ ’ਚ ਕਿਹਾ, ‘‘ਸਾਡੇ ਪ੍ਰਦਰਸ਼ਨ ਲਈ ਅਸੀਂ ਆਲੋਚਨਾ ਕੀਤੇ ਜਾਣ ਦੇ ਹੱਕਦਾਰ ਹਾਂ। ਜਦੋਂ ਵੀ ਲੋਕ ਤੁਹਾਡੇ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਕਰਦੇ ਹਨ ਤੇ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਦਾ ਤੁਹਾਡੀ ਆਲੋਚਨਾ ਕਰਨਾ ਗ਼ਲਤ ਨਹੀਂ ਹੈ।’’
ਇਹ ਵੀ ਪੜ੍ਹੋ : IND vs AUS : ਰਾਸ਼ਟਰੀ ਗੀਤ ਦੌਰਾਨ ਰੋਣ ਲੱਗੇ ਮੁਹੰਮਦ ਸਿਰਾਜ, ਵਾਇਰਲ ਹੋਈ ਤਸਵੀਰ
ਮਿਸਬਾਹ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਖੇਡ ਦੇ ਸਾਰੇ ਵਿਭਾਗਾਂ ’ਚ ਖ਼ਰਾਬ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਕਿਹਾ, ‘‘ਅਸੀਂ ਜਿਸ ਤਰ੍ਹਾਂ ਨਾਲ ਪਹਿਲੇ ਟੈਸਟ ’ਚ ਜਜ਼ਬਾ ਦਿਖਾਇਆ ਸੀ, ਉਹ ਬਹੁਤ ਚੰਗਾ ਸੀ ਤੇ ਹਰ ਕਿਸੇ ਨੂੰ ਦੂਜੇ ਟੈਸਟ ’ਚ ਵੀ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਦੀ ਉਮੀਦ ਸੀ ਪਰ ਅਜਿਹਾ ਨਹੀਂ ਹੋਇਆ। ਸਾਡੇ ਕੋਲ ਸੀਰੀਜ਼ ’ਚ ਮੈਚ ਜਿੱਤਣ ਦੇ ਮੌਕੇ ਸਨ ਪਰ ਅਸੀਂ ਇਸ ਦਾ ਫ਼ਾਇਦਾ ਨਹੀਂ ਚੁੱਕਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
Dakar Rally : ਭਾਰਤੀ ਰਾਈਡਰ ਸੰਤੋਸ਼ ਖ਼ਤਰਨਾਕ ਹਾਦਸੇ ਦਾ ਸ਼ਿਕਾਰ, ਕੋਮਾ ’ਚ
NEXT STORY