ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਸਭ ਤੋਂ ਵੱਧ ਤਿੰਨ ਹੈਟ੍ਰਿਕ ਲੈਣ ਵਾਲੇ ਅਮਿਤ ਮਿਸ਼ਰਾ ਨੂੰ ਲੱਗਦਾ ਹੈ ਕਿ ਲੈੱਗ ਸਪਿਨਰ ਯੁਜਵੇਂਦਰ ਚਾਹਲ ਉਸਦੇ ਰਿਕਾਰਡ ਨੂੰ ਤੋੜ ਸਕਦੇ ਹਨ ਜੋ ਸੋਮਵਾਰ ਨੂੰ ਇਸ ਟੀ-20 ਲੀਗ ਵਿਚ ਹੈਟ੍ਰਿਕ ਲੈਣ ਵਾਲੇ 18ਵੇਂ ਗੇਂਦਬਾਜ਼ ਬਣੇ। ਚਾਹਲ ਨੇ ਰਾਜਸਥਾਨ ਰਾਇਲਜ਼ ਵਲੋਂ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੇ ਵਿਰੁੱਧ ਮੈਚ ਵਿਚ ਸ਼੍ਰੇਅਸ ਅਈਅਰ, ਸ਼ਿਵਮ ਮਾਵੀ ਤੇ ਪੈਟ ਕਮਿੰਸ ਨੂੰ ਆਊਟ ਕਰਕੇ ਹੈਟ੍ਰਿਕ ਬਣਾਈ। ਇਹ ਆਈ. ਪੀ. ਐੱਲ. ਵਿਚ 21ਵਾਂ ਮੌਕਾ ਹੈ ਜਦਕਿ ਕਿਸੇ ਗੇਂਦਬਾਜ਼ ਨੇ ਹੈਟ੍ਰਿਕ ਪੂਰੀ ਕੀਤੀ। ਲੈੱਗ ਸਪਿਨਰ ਮਿਸ਼ਰਾ ਨੇ ਆਈ. ਪੀ. ਐੱਲ. ਵਿਚ ਤਿੰਨ ਜਦਕਿ ਯੁਵਰਾਜ ਸਿੰਘ ਨੇ 2 ਵਾਰ ਹੈਟ੍ਰਿਕ ਬਣਾਈ ਹੈ।
ਇਹ ਵੀ ਪੜ੍ਹੋ : ਦਿੱਲੀ ਟੀਮ 'ਚ ਨਿਕਲੇ ਕੋਰੋਨਾ ਦੇ 4 ਮਾਮਲੇ, ਮਿਸ਼ੇਲ ਮਾਰਸ਼ ਵੀ ਪਾਜ਼ੇਟਿਵ
ਮਿਸ਼ਰਾ ਨੇ ਟਵੀਟ ਕੀਤਾ ਕਿ ਪਿਆਰੇ ਚਾਹਲ ਮੈਂ ਕੱਲ ਦੇ ਮੈਚ ਵਿਚ ਤੁਹਾਡੇ ਸ਼ਾਨਦਾਰ ਪ੍ਰਦਰਸ਼ਨ ਅਤੇ ਹੈਟ੍ਰਿਕ ਤੋਂ ਬਹੁਤ ਖੁਸ਼ ਹਾਂ। ਤੁਸੀਂ ਸਾਬਿਤ ਕਰ ਦਿੱਤਾ ਕਿ ਇਕ ਵਧੀਆ ਲੈੱਗ ਬ੍ਰੇਕ ਗੇਂਦਬਾਜ਼ ਦੇ ਲਈ ਪਿੱਚ ਅਤੇ ਹਾਲਾਤ ਮਾਇਨੇ ਨਹੀਂ ਰੱਖਦੇ। ਉਮੀਦ ਹੈ ਕਿ ਤੁਸੀਂ ਆਈ. ਪੀ. ਐੱਲ. ਵਿਚ ਤਿੰਨ ਹੈਟ੍ਰਿਕ ਦੇ ਮੇਰੇ ਰਿਕਾਰਡ ਨੂੰ ਤੋੜੋਗੇ।
ਇਹ ਵੀ ਪੜ੍ਹੋ : ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਨਵਜੰਮੇ ਬੇਟੇ ਦਾ ਦਿਹਾਂਤ, ਟਵੀਟ ਕਰ ਦਿੱਤੀ ਜਾਣਕਾਰੀ
ਮਿਸ਼ਰਾ ਨੇ ਆਈ. ਪੀ. ਐੱਲ. ਵਿਚ 2008 (ਦਿੱਲੀ ਬਨਾਮ ਡੈਕਨ ਚਾਰਜ਼ਰਸ), 2011 (ਕਿੰਗਜ਼ ਇਲੈਵਨ ਪੰਜਾਬ ਬਨਾਮ ਡੈਕਨ ਚਾਰਜ਼ਰਸ) ਅਤੇ 2013 (ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਪੁਣੇ ਵਾਰੀਅਰਸ) ਵਿਚ ਹੈਟ੍ਰਿਕ ਬਣਾਈ ਸੀ। ਲਕਸ਼ਮੀਪਤੀ ਬਾਲਾਜੀ ਆਈ. ਪੀ. ਐੱਲ. ਵਿਚ ਹੈਟ੍ਰਿਕ ਪੂਰੀ ਕਰਨ ਵਾਲੇ ਪਹਿਲੇ ਗੇਂਦਬਾਜ਼ ਸਨ। ਚਾਹਲ ਮੌਜੂਦਾ ਸੈਸ਼ਨ ਵਿਚ ਹੈਟ੍ਰਿਕ ਪੂਰੀ ਕਰਨ ਵਾਲੇ ਪਹਿਲੇ ਗੇਂਦਬਾਜ਼ ਹਨ। ਉਸਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਰਾਜਸਥਾਨ ਨੇ ਕੋਲਕਾਤਾ ਨੂੰ 7 ਦੌੜਾਂ ਨਾਲ ਹਾਰਇਆ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਬੇਟੇ ਦੀ ਮੌਤ ਦੇ ਕਾਰਨ ਲਿਵਰਪੂਲ ਦੇ ਵਿਰੁੱਧ ਨਹੀਂ ਖੇਡਣਗੇ ਰੋਨਾਲਡੋ
NEXT STORY